2 ਰਾਜਿਆਂ 10

ਤਦ ਯੇਹੂ ਤੁਰ ਪਿਆ ਅਤੇ ਸਾਮਰਿਯਾ ਵੱਲ ਚਲਾ ਗਿਆ। ਜਦੋਂ ਚਰਵਾਹਿਆਂ ਦੇ ਬੈਥ-ਏਕੇਦ ਸਾਥਨ ਤੇ ਆਇਆ

2 Kings 10:12 (UKJV) And he arose and departed, and came to Samaria. And as he was at the shearing house in the way,

10ਤਾਂ ਜਾਣ ਲਵੋ ਕਿ ਅਹਾਬ ਦੇ ਘਰਾਣੇ ਦੇ ਵਿਰੁੱਧ ਇੱਕ ਵੀ ਸ਼ਬਦ ਜੋ ਯਾਹਵੇਹ ਨੇ ਬੋਲਿਆ ਹੈ ਅਸਫ਼ਲ ਨਹੀਂ ਹੋਵੇਗਾ। ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਆਪਣੇ ਸੇਵਕ ਏਲੀਯਾਹ ਦੁਆਰਾ ਘੋਸ਼ਿਤ ਕੀਤਾ ਹੈ।”

11ਇਸ ਲਈ ਯੇਹੂ ਨੇ ਯਿਜ਼ਰਏਲ ਵਿੱਚ ਅਹਾਬ ਦੇ ਘਰਾਣੇ ਦੇ ਬਾਕੀ ਸਾਰੇ ਲੋਕਾਂ ਨੂੰ ਅਤੇ ਉਸਦੇ ਸਾਰੇ ਸਰਦਾਰਾਂ, ਉਸਦੇ ਨਜ਼ਦੀਕੀ ਮਿੱਤਰਾਂ ਅਤੇ ਉਸਦੇ ਜਾਜਕਾਂ ਨੂੰ ਮਾਰ ਦਿੱਤਾ ਅਤੇ ਉਸਦੇ ਕੋਲ ਕੋਈ ਵੀ ਨਹੀਂ ਬਚਿਆ।

12ਤਦ ਯੇਹੂ ਤੁਰ ਪਿਆ ਅਤੇ ਸਾਮਰਿਯਾ ਵੱਲ ਚਲਾ ਗਿਆ। ਜਦੋਂ ਚਰਵਾਹਿਆਂ ਦੇ ਬੈਥ-ਏਕੇਦ ਸਾਥਨ ਤੇ ਆਇਆ

13ਉਹ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਪੁੱਛਿਆ, “ਤੁਸੀਂ ਕੌਣ ਹੋ?” ਉਹਨਾਂ ਆਖਿਆ, “ਅਸੀਂ ਅਹਜ਼ਯਾਹ ਦੇ ਰਿਸ਼ਤੇਦਾਰ ਹਾਂ ਅਤੇ ਅਸੀਂ ਰਾਜੇ ਅਤੇ ਰਾਣੀ ਮਾਤਾ ਦੇ ਘਰਾਣਿਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਹੇਠਾਂ ਆਏ ਹਾਂ।”

14ਉਸ ਨੇ ਹੁਕਮ ਦਿੱਤਾ, “ਉਹਨਾਂ ਨੂੰ ਜ਼ਿੰਦਾ ਫੜ ਲਵੋ!” ਇਸ ਲਈ ਉਹਨਾਂ ਨੇ ਉਹਨਾਂ ਨੂੰ ਜਿਉਂਦਾ ਫੜ ਲਿਆ ਅਤੇ ਉਹਨਾਂ ਨੂੰ ਬੈਥ ਏਕੇਦ ਦੇ ਖੂਹ ਕੋਲ ਲਗਭਗ ਬਿਆਲੀ ਮਨੁੱਖਾਂ ਨੂੰ ਵੱਢ ਸੁੱਟਿਆ, ਉਸ ਨੇ ਕਿਸੇ ਨੂੰ ਨਹੀਂ ਛੱਡਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.