2 ਰਾਜਿਆਂ 10

ਉਹ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਪੁੱਛਿਆ, “ਤੁਸੀਂ ਕੌਣ ਹੋ?” ਉਹਨਾਂ ਆਖਿਆ, “ਅਸੀਂ ਅਹਜ਼ਯਾਹ ਦੇ ਰਿਸ਼ਤੇਦਾਰ ਹਾਂ ਅਤੇ ਅਸੀਂ ਰਾਜੇ ਅਤੇ ਰਾਣੀ ਮਾਤਾ ਦੇ ਘਰਾਣਿਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਹੇਠਾਂ ਆਏ ਹਾਂ।”

2 Kings 10:13 (UKJV) Jehu met with the brethren of Ahaziah king of Judah, and said, Who are all of you? And they answered, We are the brethren of Ahaziah; and we go down to salute the children of the king and the children of the queen.

11ਇਸ ਲਈ ਯੇਹੂ ਨੇ ਯਿਜ਼ਰਏਲ ਵਿੱਚ ਅਹਾਬ ਦੇ ਘਰਾਣੇ ਦੇ ਬਾਕੀ ਸਾਰੇ ਲੋਕਾਂ ਨੂੰ ਅਤੇ ਉਸਦੇ ਸਾਰੇ ਸਰਦਾਰਾਂ, ਉਸਦੇ ਨਜ਼ਦੀਕੀ ਮਿੱਤਰਾਂ ਅਤੇ ਉਸਦੇ ਜਾਜਕਾਂ ਨੂੰ ਮਾਰ ਦਿੱਤਾ ਅਤੇ ਉਸਦੇ ਕੋਲ ਕੋਈ ਵੀ ਨਹੀਂ ਬਚਿਆ।

12ਤਦ ਯੇਹੂ ਤੁਰ ਪਿਆ ਅਤੇ ਸਾਮਰਿਯਾ ਵੱਲ ਚਲਾ ਗਿਆ। ਜਦੋਂ ਚਰਵਾਹਿਆਂ ਦੇ ਬੈਥ-ਏਕੇਦ ਸਾਥਨ ਤੇ ਆਇਆ

13ਉਹ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਪੁੱਛਿਆ, “ਤੁਸੀਂ ਕੌਣ ਹੋ?” ਉਹਨਾਂ ਆਖਿਆ, “ਅਸੀਂ ਅਹਜ਼ਯਾਹ ਦੇ ਰਿਸ਼ਤੇਦਾਰ ਹਾਂ ਅਤੇ ਅਸੀਂ ਰਾਜੇ ਅਤੇ ਰਾਣੀ ਮਾਤਾ ਦੇ ਘਰਾਣਿਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਹੇਠਾਂ ਆਏ ਹਾਂ।”

14ਉਸ ਨੇ ਹੁਕਮ ਦਿੱਤਾ, “ਉਹਨਾਂ ਨੂੰ ਜ਼ਿੰਦਾ ਫੜ ਲਵੋ!” ਇਸ ਲਈ ਉਹਨਾਂ ਨੇ ਉਹਨਾਂ ਨੂੰ ਜਿਉਂਦਾ ਫੜ ਲਿਆ ਅਤੇ ਉਹਨਾਂ ਨੂੰ ਬੈਥ ਏਕੇਦ ਦੇ ਖੂਹ ਕੋਲ ਲਗਭਗ ਬਿਆਲੀ ਮਨੁੱਖਾਂ ਨੂੰ ਵੱਢ ਸੁੱਟਿਆ, ਉਸ ਨੇ ਕਿਸੇ ਨੂੰ ਨਹੀਂ ਛੱਡਿਆ ਸੀ।

15ਉੱਥੋਂ ਚਲੇ ਜਾਣ ਤੋਂ ਬਾਅਦ, ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਉੱਤੇ ਆਇਆ, ਜੋ ਉਸਨੂੰ ਮਿਲਣ ਲਈ ਜਾ ਰਿਹਾ ਸੀ। ਯੇਹੂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਕੀ ਤੂੰ ਮੇਰੇ ਅਨੁਸਾਰ ਹੈ ਜਿਵੇਂ ਮੈਂ ਤੇਰੇ ਨਾਲ ਹਾਂ?” ਯਹੋਨਾਦਾਬ ਨੇ ਉੱਤਰ ਦਿੱਤਾ, “ਮੈਂ ਹਾਂ।” ਯੇਹੂ ਨੇ ਕਿਹਾ, “ਜੇ ਅਜਿਹਾ ਹੈ, ਮੈਨੂੰ ਆਪਣਾ ਹੱਥ ਦਿਓ।” ਇਸ ਤਰ੍ਹਾਂ ਉਸ ਨੇ ਕੀਤਾ ਅਤੇ ਯੇਹੂ ਨੇ ਉਸਨੂੰ ਰੱਥ ਤੇ ਚੜ੍ਹਨ ਵਿੱਚ ਸਹਾਇਤਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.