2 ਰਾਜਿਆਂ 10

ਉੱਥੋਂ ਚਲੇ ਜਾਣ ਤੋਂ ਬਾਅਦ, ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਉੱਤੇ ਆਇਆ, ਜੋ ਉਸਨੂੰ ਮਿਲਣ ਲਈ ਜਾ ਰਿਹਾ ਸੀ। ਯੇਹੂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਕੀ ਤੂੰ ਮੇਰੇ ਅਨੁਸਾਰ ਹੈ ਜਿਵੇਂ ਮੈਂ ਤੇਰੇ ਨਾਲ ਹਾਂ?” ਯਹੋਨਾਦਾਬ ਨੇ ਉੱਤਰ ਦਿੱਤਾ, “ਮੈਂ ਹਾਂ।” ਯੇਹੂ ਨੇ ਕਿਹਾ, “ਜੇ ਅਜਿਹਾ ਹੈ, ਮੈਨੂੰ ਆਪਣਾ ਹੱਥ ਦਿਓ।” ਇਸ ਤਰ੍ਹਾਂ ਉਸ ਨੇ ਕੀਤਾ ਅਤੇ ਯੇਹੂ ਨੇ ਉਸਨੂੰ ਰੱਥ ਤੇ ਚੜ੍ਹਨ ਵਿੱਚ ਸਹਾਇਤਾ ਕੀਤੀ।

2 Kings 10:15 (UKJV) And when he was departed thence, he lighted on Jehonadab the son of Rechab coming to meet him: and he saluted him, and said to him, Is yours heart right, as my heart is with your heart? And Jehonadab answered, It is. If it be, give me yours hand. And he gave him his hand; and he took him up to him into the chariot.

13ਉਹ ਯਹੂਦਾਹ ਦੇ ਰਾਜਾ ਅਹਜ਼ਯਾਹ ਦੇ ਕੁਝ ਰਿਸ਼ਤੇਦਾਰਾਂ ਨੂੰ ਮਿਲਿਆ ਅਤੇ ਪੁੱਛਿਆ, “ਤੁਸੀਂ ਕੌਣ ਹੋ?” ਉਹਨਾਂ ਆਖਿਆ, “ਅਸੀਂ ਅਹਜ਼ਯਾਹ ਦੇ ਰਿਸ਼ਤੇਦਾਰ ਹਾਂ ਅਤੇ ਅਸੀਂ ਰਾਜੇ ਅਤੇ ਰਾਣੀ ਮਾਤਾ ਦੇ ਘਰਾਣਿਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਹੇਠਾਂ ਆਏ ਹਾਂ।”

14ਉਸ ਨੇ ਹੁਕਮ ਦਿੱਤਾ, “ਉਹਨਾਂ ਨੂੰ ਜ਼ਿੰਦਾ ਫੜ ਲਵੋ!” ਇਸ ਲਈ ਉਹਨਾਂ ਨੇ ਉਹਨਾਂ ਨੂੰ ਜਿਉਂਦਾ ਫੜ ਲਿਆ ਅਤੇ ਉਹਨਾਂ ਨੂੰ ਬੈਥ ਏਕੇਦ ਦੇ ਖੂਹ ਕੋਲ ਲਗਭਗ ਬਿਆਲੀ ਮਨੁੱਖਾਂ ਨੂੰ ਵੱਢ ਸੁੱਟਿਆ, ਉਸ ਨੇ ਕਿਸੇ ਨੂੰ ਨਹੀਂ ਛੱਡਿਆ ਸੀ।

15ਉੱਥੋਂ ਚਲੇ ਜਾਣ ਤੋਂ ਬਾਅਦ, ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਉੱਤੇ ਆਇਆ, ਜੋ ਉਸਨੂੰ ਮਿਲਣ ਲਈ ਜਾ ਰਿਹਾ ਸੀ। ਯੇਹੂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਕੀ ਤੂੰ ਮੇਰੇ ਅਨੁਸਾਰ ਹੈ ਜਿਵੇਂ ਮੈਂ ਤੇਰੇ ਨਾਲ ਹਾਂ?” ਯਹੋਨਾਦਾਬ ਨੇ ਉੱਤਰ ਦਿੱਤਾ, “ਮੈਂ ਹਾਂ।” ਯੇਹੂ ਨੇ ਕਿਹਾ, “ਜੇ ਅਜਿਹਾ ਹੈ, ਮੈਨੂੰ ਆਪਣਾ ਹੱਥ ਦਿਓ।” ਇਸ ਤਰ੍ਹਾਂ ਉਸ ਨੇ ਕੀਤਾ ਅਤੇ ਯੇਹੂ ਨੇ ਉਸਨੂੰ ਰੱਥ ਤੇ ਚੜ੍ਹਨ ਵਿੱਚ ਸਹਾਇਤਾ ਕੀਤੀ।

16ਯੇਹੂ ਨੇ ਉਹ ਨੂੰ ਆਖਿਆ, ਹੁਣ ਮੇਰੇ ਨਾਲ ਚੱਲ ਅਤੇ ਯਾਹਵੇਹ ਲਈ ਮੇਰਾ ਜੋਸ਼ ਵੇਖ। ਇਸ ਤਰ੍ਹਾਂ ਉਹ ਯੋਨਾਦਾਬ ਨੂੰ ਆਪਣੇ ਨਾਲ ਰੱਥ ਵਿੱਚ ਲੈ ਗਿਆ।

17ਜਦੋਂ ਉਹ ਸਾਮਰਿਯਾ ਵਿੱਚ ਪਹੁੰਚਿਆ ਤਾਂ ਉਸ ਨੇ ਸਾਮਰਿਯਾ ਵਿੱਚ ਅਹਾਬ ਦੇ ਬਾਕੀ ਰਹਿੰਦੇ ਸਾਰੇ ਰਿਸ਼ਤੇਦਾਰਾਂ ਨੂੰ ਮਾਰ ਦਿੱਤਾ। ਉਹ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਇਹ ਯਾਹਵੇਹ ਦੇ ਹੁਕਮ ਦੇ ਅਨੁਸਾਰ ਜੋ ਉਸ ਨੇ ਏਲੀਯਾਹ ਦੁਆਰਾ ਬੋਲੇ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.