2 ਰਾਜਿਆਂ 10

ਯੇਹੂ ਨੇ ਉਹ ਨੂੰ ਆਖਿਆ, ਹੁਣ ਮੇਰੇ ਨਾਲ ਚੱਲ ਅਤੇ ਯਾਹਵੇਹ ਲਈ ਮੇਰਾ ਜੋਸ਼ ਵੇਖ। ਇਸ ਤਰ੍ਹਾਂ ਉਹ ਯੋਨਾਦਾਬ ਨੂੰ ਆਪਣੇ ਨਾਲ ਰੱਥ ਵਿੱਚ ਲੈ ਗਿਆ।

2 Kings 10:16 (UKJV) And he said, Come with me, and see my zeal for the LORD. So they made him ride in his chariot.

14ਉਸ ਨੇ ਹੁਕਮ ਦਿੱਤਾ, “ਉਹਨਾਂ ਨੂੰ ਜ਼ਿੰਦਾ ਫੜ ਲਵੋ!” ਇਸ ਲਈ ਉਹਨਾਂ ਨੇ ਉਹਨਾਂ ਨੂੰ ਜਿਉਂਦਾ ਫੜ ਲਿਆ ਅਤੇ ਉਹਨਾਂ ਨੂੰ ਬੈਥ ਏਕੇਦ ਦੇ ਖੂਹ ਕੋਲ ਲਗਭਗ ਬਿਆਲੀ ਮਨੁੱਖਾਂ ਨੂੰ ਵੱਢ ਸੁੱਟਿਆ, ਉਸ ਨੇ ਕਿਸੇ ਨੂੰ ਨਹੀਂ ਛੱਡਿਆ ਸੀ।

15ਉੱਥੋਂ ਚਲੇ ਜਾਣ ਤੋਂ ਬਾਅਦ, ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਉੱਤੇ ਆਇਆ, ਜੋ ਉਸਨੂੰ ਮਿਲਣ ਲਈ ਜਾ ਰਿਹਾ ਸੀ। ਯੇਹੂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ, “ਕੀ ਤੂੰ ਮੇਰੇ ਅਨੁਸਾਰ ਹੈ ਜਿਵੇਂ ਮੈਂ ਤੇਰੇ ਨਾਲ ਹਾਂ?” ਯਹੋਨਾਦਾਬ ਨੇ ਉੱਤਰ ਦਿੱਤਾ, “ਮੈਂ ਹਾਂ।” ਯੇਹੂ ਨੇ ਕਿਹਾ, “ਜੇ ਅਜਿਹਾ ਹੈ, ਮੈਨੂੰ ਆਪਣਾ ਹੱਥ ਦਿਓ।” ਇਸ ਤਰ੍ਹਾਂ ਉਸ ਨੇ ਕੀਤਾ ਅਤੇ ਯੇਹੂ ਨੇ ਉਸਨੂੰ ਰੱਥ ਤੇ ਚੜ੍ਹਨ ਵਿੱਚ ਸਹਾਇਤਾ ਕੀਤੀ।

16ਯੇਹੂ ਨੇ ਉਹ ਨੂੰ ਆਖਿਆ, ਹੁਣ ਮੇਰੇ ਨਾਲ ਚੱਲ ਅਤੇ ਯਾਹਵੇਹ ਲਈ ਮੇਰਾ ਜੋਸ਼ ਵੇਖ। ਇਸ ਤਰ੍ਹਾਂ ਉਹ ਯੋਨਾਦਾਬ ਨੂੰ ਆਪਣੇ ਨਾਲ ਰੱਥ ਵਿੱਚ ਲੈ ਗਿਆ।

17ਜਦੋਂ ਉਹ ਸਾਮਰਿਯਾ ਵਿੱਚ ਪਹੁੰਚਿਆ ਤਾਂ ਉਸ ਨੇ ਸਾਮਰਿਯਾ ਵਿੱਚ ਅਹਾਬ ਦੇ ਬਾਕੀ ਰਹਿੰਦੇ ਸਾਰੇ ਰਿਸ਼ਤੇਦਾਰਾਂ ਨੂੰ ਮਾਰ ਦਿੱਤਾ। ਉਹ ਉਦੋਂ ਤੱਕ ਮਾਰਦਾ ਰਿਹਾ ਜਦੋਂ ਤੱਕ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਇਹ ਯਾਹਵੇਹ ਦੇ ਹੁਕਮ ਦੇ ਅਨੁਸਾਰ ਜੋ ਉਸ ਨੇ ਏਲੀਯਾਹ ਦੁਆਰਾ ਬੋਲੇ ਸੀ।

18ਤਦ ਯੇਹੂ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਅਹਾਬ ਨੇ ਬਆਲ ਦੀ ਥੋੜੀ ਸੇਵਾ ਕੀਤੀ, ਯੇਹੂ ਉਸਦੀ ਜ਼ਿਆਦਾ ਸੇਵਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.