2 ਰਾਜਿਆਂ 10

“ਤੁਹਾਡੇ ਕੋਲ ਤੁਹਾਡੇ ਮਾਲਕ ਦੇ ਪੁੱਤਰ ਹਨ ਅਤੇ ਤੁਹਾਡੇ ਕੋਲ ਰਥ ਅਤੇ ਘੋੜੇ ਹਨ, ਇੱਕ ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਹਨ। ਹੁਣ ਜਿਵੇਂ ਹੀ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ,

2 Kings 10:2 (UKJV) Now as soon as this letter comes to you, seeing your master's sons are with you, and there are with you chariots and horses, a fenced city also, and armour;

1ਹੁਣ ਸਾਮਰਿਯਾ ਵਿੱਚ ਅਹਾਬ ਦੇ ਘਰਾਣੇ ਦੇ ਸੱਤਰ ਪੁੱਤਰ ਸਨ। ਇਸ ਲਈ ਯੇਹੂ ਨੇ ਚਿੱਠੀਆਂ ਲਿਖੀਆਂ ਅਤੇ ਸਾਮਰਿਯਾ ਵਿੱਚ ਯਿਜ਼ਰਏਲ ਦੇ ਅਧਿਕਾਰੀਆਂ ਨੂੰ, ਬਜ਼ੁਰਗਾਂ ਅਤੇ ਅਹਾਬ ਦੇ ਬੱਚਿਆਂ ਦੇ ਸਰਪ੍ਰਸਤਾਂ ਨੂੰ ਭੇਜੀਆਂ ਅਤੇ ਉਸ ਨੇ ਕਿਹਾ,

2“ਤੁਹਾਡੇ ਕੋਲ ਤੁਹਾਡੇ ਮਾਲਕ ਦੇ ਪੁੱਤਰ ਹਨ ਅਤੇ ਤੁਹਾਡੇ ਕੋਲ ਰਥ ਅਤੇ ਘੋੜੇ ਹਨ, ਇੱਕ ਸ਼ਹਿਰਪਨਾਹ ਵਾਲੇ ਸ਼ਹਿਰ ਅਤੇ ਹਥਿਆਰ ਹਨ। ਹੁਣ ਜਿਵੇਂ ਹੀ ਇਹ ਚਿੱਠੀ ਤੁਹਾਡੇ ਕੋਲ ਪਹੁੰਚੇ,

3ਆਪਣੇ ਮਾਲਕ ਦੇ ਪੁੱਤਰਾਂ ਵਿੱਚੋਂ ਸਭ ਤੋਂ ਵਧੀਆ, ਸਭ ਤੋਂ ਯੋਗ ਚੁਣੋ ਅਤੇ ਉਸ ਨੂੰ ਉਸ ਦੇ ਪਿਤਾ ਦੀ ਗੱਦੀ ਉੱਤੇ ਬਿਠਾਓ। ਫਿਰ ਆਪਣੇ ਮਾਲਕ ਦੇ ਘਰ ਲਈ ਯੁੱਧ ਕਰੋ।”

4ਪਰ ਉਹ ਘਬਰਾ ਗਏ ਅਤੇ ਬੋਲੇ, “ਜੇ ਦੋ ਰਾਜੇ ਉਸਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.