4ਪਰ ਉਹ ਘਬਰਾ ਗਏ ਅਤੇ ਬੋਲੇ, “ਜੇ ਦੋ ਰਾਜੇ ਉਸਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ?”
5ਇਸ ਲਈ ਮਹਿਲ ਦੇ ਪ੍ਰਬੰਧਕ, ਸ਼ਹਿਰ ਦੇ ਅਧਿਕਾਰੀਆਂ, ਬਜ਼ੁਰਗਾਂ ਅਤੇ ਸ਼ਹਿਰ ਦੇ ਪ੍ਰਧਾਨਾਂ ਨੇ ਯੇਹੂ ਨੂੰ ਇਹ ਸੰਦੇਸ਼ ਭੇਜਿਆ, “ਅਸੀਂ ਤੁਹਾਡੇ ਸੇਵਕ ਹਾਂ ਅਤੇ ਜੋ ਵੀ ਤੁਸੀਂ ਕਹੋਗੇ ਅਸੀਂ ਕਰਾਂਗੇ। ਅਸੀਂ ਕਿਸੇ ਨੂੰ ਰਾਜਾ ਨਹੀਂ ਨਿਯੁਕਤ ਕਰਾਂਗੇ, ਤੁਸੀਂ ਉਹੀ ਕਰਦੇ ਹੋ ਜੋ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੈ।”
6ਤਦ ਯੇਹੂ ਨੇ ਉਹਨਾਂ ਨੂੰ ਇੱਕ ਦੂਸਰੀ ਚਿੱਠੀ ਲਿਖੀ, “ਜੇਕਰ ਤੁਸੀਂ ਮੇਰੇ ਵੱਲ ਹੋ ਅਤੇ ਮੇਰੀ ਗੱਲ ਮੰਨੋਗੇ, ਤਾਂ ਆਪਣੇ ਸੁਆਮੀ ਦੇ ਪੁੱਤਰਾਂ ਦੇ ਸਿਰ ਲੈ ਕੇ ਕੱਲ੍ਹ ਇਸ ਸਮੇਂ ਤੱਕ ਯਿਜ਼ਰਏਲ ਵਿੱਚ ਮੇਰੇ ਕੋਲ ਆ ਜਾਓ।” ਹੁਣ ਸ਼ਾਹੀ ਸਰਦਾਰ, ਉਹਨਾਂ ਵਿੱਚੋਂ ਸੱਤਰ, ਸ਼ਹਿਰ ਦੇ ਪ੍ਰਮੁੱਖ ਆਦਮੀਆਂ ਦੇ ਨਾਲ ਸਨ, ਜੋ ਉਹਨਾਂ ਨੂੰ ਪਾਲਦੇ ਸਨ।
7ਜਦੋਂ ਚਿੱਠੀ ਪਹੁੰਚੀ, ਤਾਂ ਇਨ੍ਹਾਂ ਆਦਮੀਆਂ ਨੇ ਰਾਜਕੁਮਾਰਾਂ ਨੂੰ ਫੜ ਲਿਆ ਅਤੇ ਉਹਨਾਂ ਦੇ ਸਾਰੇ ਸੱਤਰ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਆਪਣੇ ਸਿਰਾਂ ਨੂੰ ਟੋਕਰੀਆਂ ਵਿੱਚ ਪਾ ਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ।
8ਜਦੋਂ ਦੂਤ ਆਇਆ, ਉਸ ਨੇ ਯੇਹੂ ਨੂੰ ਕਿਹਾ, “ਉਹ ਸਰਦਾਰਾਂ ਦੇ ਸਿਰ ਲਿਆਏ ਹਨ।” ਤਦ ਯੇਹੂ ਨੇ ਹੁਕਮ ਦਿੱਤਾ, “ਉਹਨਾਂ ਨੂੰ ਸਵੇਰ ਤੱਕ ਸ਼ਹਿਰ ਦੇ ਫ਼ਾਟਕ ਦੇ ਦਰਵਾਜ਼ੇ ਉੱਤੇ ਦੋ ਢੇਰਾਂ ਵਿੱਚ ਰੱਖ ਦਿਓ।”