2 ਰਾਜਿਆਂ 10

ਜਦੋਂ ਦੂਤ ਆਇਆ, ਉਸ ਨੇ ਯੇਹੂ ਨੂੰ ਕਿਹਾ, “ਉਹ ਸਰਦਾਰਾਂ ਦੇ ਸਿਰ ਲਿਆਏ ਹਨ।” ਤਦ ਯੇਹੂ ਨੇ ਹੁਕਮ ਦਿੱਤਾ, “ਉਹਨਾਂ ਨੂੰ ਸਵੇਰ ਤੱਕ ਸ਼ਹਿਰ ਦੇ ਫ਼ਾਟਕ ਦੇ ਦਰਵਾਜ਼ੇ ਉੱਤੇ ਦੋ ਢੇਰਾਂ ਵਿੱਚ ਰੱਖ ਦਿਓ।”

2 Kings 10:8 (UKJV) And there came a messenger, and told him, saying, They have brought the heads of the king's sons. And he said, Lay all of you them in two heaps at the entering in of the gate until the morning.

6ਤਦ ਯੇਹੂ ਨੇ ਉਹਨਾਂ ਨੂੰ ਇੱਕ ਦੂਸਰੀ ਚਿੱਠੀ ਲਿਖੀ, “ਜੇਕਰ ਤੁਸੀਂ ਮੇਰੇ ਵੱਲ ਹੋ ਅਤੇ ਮੇਰੀ ਗੱਲ ਮੰਨੋਗੇ, ਤਾਂ ਆਪਣੇ ਸੁਆਮੀ ਦੇ ਪੁੱਤਰਾਂ ਦੇ ਸਿਰ ਲੈ ਕੇ ਕੱਲ੍ਹ ਇਸ ਸਮੇਂ ਤੱਕ ਯਿਜ਼ਰਏਲ ਵਿੱਚ ਮੇਰੇ ਕੋਲ ਆ ਜਾਓ।” ਹੁਣ ਸ਼ਾਹੀ ਸਰਦਾਰ, ਉਹਨਾਂ ਵਿੱਚੋਂ ਸੱਤਰ, ਸ਼ਹਿਰ ਦੇ ਪ੍ਰਮੁੱਖ ਆਦਮੀਆਂ ਦੇ ਨਾਲ ਸਨ, ਜੋ ਉਹਨਾਂ ਨੂੰ ਪਾਲਦੇ ਸਨ।

7ਜਦੋਂ ਚਿੱਠੀ ਪਹੁੰਚੀ, ਤਾਂ ਇਨ੍ਹਾਂ ਆਦਮੀਆਂ ਨੇ ਰਾਜਕੁਮਾਰਾਂ ਨੂੰ ਫੜ ਲਿਆ ਅਤੇ ਉਹਨਾਂ ਦੇ ਸਾਰੇ ਸੱਤਰ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਆਪਣੇ ਸਿਰਾਂ ਨੂੰ ਟੋਕਰੀਆਂ ਵਿੱਚ ਪਾ ਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ।

8ਜਦੋਂ ਦੂਤ ਆਇਆ, ਉਸ ਨੇ ਯੇਹੂ ਨੂੰ ਕਿਹਾ, “ਉਹ ਸਰਦਾਰਾਂ ਦੇ ਸਿਰ ਲਿਆਏ ਹਨ।” ਤਦ ਯੇਹੂ ਨੇ ਹੁਕਮ ਦਿੱਤਾ, “ਉਹਨਾਂ ਨੂੰ ਸਵੇਰ ਤੱਕ ਸ਼ਹਿਰ ਦੇ ਫ਼ਾਟਕ ਦੇ ਦਰਵਾਜ਼ੇ ਉੱਤੇ ਦੋ ਢੇਰਾਂ ਵਿੱਚ ਰੱਖ ਦਿਓ।”

9ਅਗਲੀ ਸਵੇਰ ਯੇਹੂ ਬਾਹਰ ਗਿਆ। ਉਹ ਸਾਰੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਤੁਸੀਂ ਬੇਕਸੂਰ ਹੋ। ਇਹ ਮੈਂ ਹੀ ਸੀ ਜਿਸਨੇ ਆਪਣੇ ਮਾਲਕ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਨੂੰ ਮਾਰਿਆ, ਪਰ ਇਹ ਸਭ ਨੂੰ ਕਿਸਨੇ ਮਾਰਿਆ?

10ਤਾਂ ਜਾਣ ਲਵੋ ਕਿ ਅਹਾਬ ਦੇ ਘਰਾਣੇ ਦੇ ਵਿਰੁੱਧ ਇੱਕ ਵੀ ਸ਼ਬਦ ਜੋ ਯਾਹਵੇਹ ਨੇ ਬੋਲਿਆ ਹੈ ਅਸਫ਼ਲ ਨਹੀਂ ਹੋਵੇਗਾ। ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਆਪਣੇ ਸੇਵਕ ਏਲੀਯਾਹ ਦੁਆਰਾ ਘੋਸ਼ਿਤ ਕੀਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.