2 ਰਾਜਿਆਂ 10

ਅਗਲੀ ਸਵੇਰ ਯੇਹੂ ਬਾਹਰ ਗਿਆ। ਉਹ ਸਾਰੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਤੁਸੀਂ ਬੇਕਸੂਰ ਹੋ। ਇਹ ਮੈਂ ਹੀ ਸੀ ਜਿਸਨੇ ਆਪਣੇ ਮਾਲਕ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਨੂੰ ਮਾਰਿਆ, ਪਰ ਇਹ ਸਭ ਨੂੰ ਕਿਸਨੇ ਮਾਰਿਆ?

2 Kings 10:9 (UKJV) And it came to pass in the morning, that he went out, and stood, and said to all the people, All of you be righteous: behold, I conspired against my master, and slew him: but who slew all these?

7ਜਦੋਂ ਚਿੱਠੀ ਪਹੁੰਚੀ, ਤਾਂ ਇਨ੍ਹਾਂ ਆਦਮੀਆਂ ਨੇ ਰਾਜਕੁਮਾਰਾਂ ਨੂੰ ਫੜ ਲਿਆ ਅਤੇ ਉਹਨਾਂ ਦੇ ਸਾਰੇ ਸੱਤਰ ਨੂੰ ਕਤਲ ਕਰ ਦਿੱਤਾ। ਉਹਨਾਂ ਨੇ ਆਪਣੇ ਸਿਰਾਂ ਨੂੰ ਟੋਕਰੀਆਂ ਵਿੱਚ ਪਾ ਕੇ ਯਿਜ਼ਰਏਲ ਵਿੱਚ ਯੇਹੂ ਕੋਲ ਭੇਜ ਦਿੱਤਾ।

8ਜਦੋਂ ਦੂਤ ਆਇਆ, ਉਸ ਨੇ ਯੇਹੂ ਨੂੰ ਕਿਹਾ, “ਉਹ ਸਰਦਾਰਾਂ ਦੇ ਸਿਰ ਲਿਆਏ ਹਨ।” ਤਦ ਯੇਹੂ ਨੇ ਹੁਕਮ ਦਿੱਤਾ, “ਉਹਨਾਂ ਨੂੰ ਸਵੇਰ ਤੱਕ ਸ਼ਹਿਰ ਦੇ ਫ਼ਾਟਕ ਦੇ ਦਰਵਾਜ਼ੇ ਉੱਤੇ ਦੋ ਢੇਰਾਂ ਵਿੱਚ ਰੱਖ ਦਿਓ।”

9ਅਗਲੀ ਸਵੇਰ ਯੇਹੂ ਬਾਹਰ ਗਿਆ। ਉਹ ਸਾਰੇ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਤੁਸੀਂ ਬੇਕਸੂਰ ਹੋ। ਇਹ ਮੈਂ ਹੀ ਸੀ ਜਿਸਨੇ ਆਪਣੇ ਮਾਲਕ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਨੂੰ ਮਾਰਿਆ, ਪਰ ਇਹ ਸਭ ਨੂੰ ਕਿਸਨੇ ਮਾਰਿਆ?

10ਤਾਂ ਜਾਣ ਲਵੋ ਕਿ ਅਹਾਬ ਦੇ ਘਰਾਣੇ ਦੇ ਵਿਰੁੱਧ ਇੱਕ ਵੀ ਸ਼ਬਦ ਜੋ ਯਾਹਵੇਹ ਨੇ ਬੋਲਿਆ ਹੈ ਅਸਫ਼ਲ ਨਹੀਂ ਹੋਵੇਗਾ। ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਆਪਣੇ ਸੇਵਕ ਏਲੀਯਾਹ ਦੁਆਰਾ ਘੋਸ਼ਿਤ ਕੀਤਾ ਹੈ।”

11ਇਸ ਲਈ ਯੇਹੂ ਨੇ ਯਿਜ਼ਰਏਲ ਵਿੱਚ ਅਹਾਬ ਦੇ ਘਰਾਣੇ ਦੇ ਬਾਕੀ ਸਾਰੇ ਲੋਕਾਂ ਨੂੰ ਅਤੇ ਉਸਦੇ ਸਾਰੇ ਸਰਦਾਰਾਂ, ਉਸਦੇ ਨਜ਼ਦੀਕੀ ਮਿੱਤਰਾਂ ਅਤੇ ਉਸਦੇ ਜਾਜਕਾਂ ਨੂੰ ਮਾਰ ਦਿੱਤਾ ਅਤੇ ਉਸਦੇ ਕੋਲ ਕੋਈ ਵੀ ਨਹੀਂ ਬਚਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.