16ਇਸ ਲਈ ਜਦੋਂ ਉਹ ਉਸ ਜਗ੍ਹਾ ਪਹੁੰਚੀ ਜਿੱਥੇ ਘੋੜੇ ਮਹਿਲ ਦੇ ਮੈਦਾਨ ਵਿੱਚ ਦਾਖਲ ਹੁੰਦੇ ਸਨ, ਉਹਨਾਂ ਨੇ ਉਸ ਨੂੰ ਫੜ ਲਿਆ ਅਤੇ ਉੱਥੇ ਉਸ ਨੂੰ ਮਾਰ ਦਿੱਤਾ।
17ਫਿਰ ਯਹੋਯਾਦਾ ਨੇ ਯਾਹਵੇਹ ਅਤੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਾਹਵੇਹ ਦੇ ਲੋਕ ਹੋਣਗੇ। ਉਸਨੇ ਰਾਜੇ ਅਤੇ ਲੋਕਾਂ ਵਿਚਕਾਰ ਇੱਕ ਨੇਮ ਵੀ ਬੰਨ੍ਹਿਆ।
18ਦੇਸ਼ ਦੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਗਏ ਅਤੇ ਉਸਨੂੰ ਢਾਹ ਦਿੱਤਾ। ਉਹਨਾਂ ਨੇ ਜਗਵੇਦੀਆਂ ਅਤੇ ਮੂਰਤੀਆਂ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਬਆਲ ਦੇ ਜਾਜਕ ਮੱਤਾਨ ਨੂੰ ਜਗਵੇਦੀਆਂ ਦੇ ਸਾਹਮਣੇ ਮਾਰ ਦਿੱਤਾ। ਤਦ ਯਹੋਯਾਦਾ ਜਾਜਕ ਨੇ ਯਾਹਵੇਹ ਦੇ ਭਵਨ ਵਿੱਚ ਪਹਿਰੇਦਾਰ ਤਾਇਨਾਤ ਕੀਤੇ।
19ਉਹ ਆਪਣੇ ਨਾਲ ਸੈਂਕੜੇ ਦੇ ਸਰਦਾਰਾਂ, ਕਾਰੀਆਂ, ਪਹਿਰੇਦਾਰਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਲੈ ਗਿਆ ਅਤੇ ਉਹ ਇਕੱਠੇ ਹੋ ਕੇ ਰਾਜੇ ਨੂੰ ਯਾਹਵੇਹ ਦੇ ਭਵਨ ਤੋਂ ਹੇਠਾਂ ਲਿਆਏ ਅਤੇ ਮਹਿਲ ਵਿੱਚ ਚਲੇ ਗਏ। ਪਹਿਰੇਦਾਰਾਂ ਦਾ ਦਰਵਾਜ਼ਾ ਰਾਜੇ ਨੇ ਫਿਰ ਸ਼ਾਹੀ ਸਿੰਘਾਸਣ ਤੇ ਆਪਣੀ ਜਗ੍ਹਾ ਲੈ ਲਈ।
20ਅਤੇ ਦੇਸ਼ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਸ਼ਾਂਤੀ ਸੀ, ਕਿਉਂਕਿ ਅਥਲਯਾਹ ਮਹਿਲ ਵਿੱਚ ਤਲਵਾਰ ਨਾਲ ਮਾਰੀ ਗਈ ਸੀ।