12ਉਸ ਪੈਸੇ ਵਿਚੋਂ ਉਹ ਤਰਖਾਣਾਂ ਨੂੰ ਤੇ ਉਸਾਰੀ ਕਰਨ ਵਾਲਿਆਂ ਮਿਸਤਰੀਆਂ ਨੂੰ ਅਤੇ ਪੱਥਰ ਕੱਟਣ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਲਈ ਲੱਕੜ ਅਤੇ ਪੱਥਰ ਦੇ ਬਲਾਕ ਖਰੀਦੇ, ਅਤੇ ਮੰਦਰ ਦੀ ਮੁਰੰਮਤ ਦੇ ਹੋਰ ਸਾਰੇ ਖਰਚੇ ਪੂਰੇ ਕੀਤੇ।
13ਮੰਦਰ ਵਿੱਚ ਲਿਆਂਦੇ ਗਏ ਪੈਸੇ ਨੂੰ ਮੰਦਰ ਦੇ ਲਈ ਚਾਂਦੀ ਦੇ ਭਾਂਡੇ, ਗੁਲਤਰਾਸ਼, ਛਿੜਕਣ ਵਾਲੇ ਕਟੋਰੇ, ਤੁਰ੍ਹੀਆਂ ਜਾਂ ਸੋਨੇ ਜਾਂ ਚਾਂਦੀ ਦਾ ਕੋਈ ਹੋਰ ਸਮਾਨ ਬਣਾਉਣ ਲਈ ਖਰਚ ਨਹੀਂ ਕੀਤਾ ਗਿਆ ਸੀ।
14ਉਸ ਪੈਸੇ ਵਿਚੋਂ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਦੀ ਸੀ, ਜੋ ਮੰਦਰ ਦੀ ਮੁਰੰਮਤ ਦਾ ਕੰਮ ਕਰ ਰਹੇ ਸੀ।
15ਇਸ ਤੋਂ ਇਲਾਵਾ ਉਸ ਨੇ ਜਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਸਨ, ਉਹਨਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਲਿਆ ਕਿਉਂਕਿ ਉਹ ਸਾਰੇ ਇਮਾਨਦਾਰ ਸਨ।
16ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦਾ ਪੈਸਾ ਯਾਹਵੇਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ; ਉਹ ਜਾਜਕਾਂ ਦਾ ਹੁੰਦਾ ਸੀ।