2 ਰਾਜਿਆਂ 12

ਮੰਦਰ ਵਿੱਚ ਲਿਆਂਦੇ ਗਏ ਪੈਸੇ ਨੂੰ ਮੰਦਰ ਦੇ ਲਈ ਚਾਂਦੀ ਦੇ ਭਾਂਡੇ, ਗੁਲਤਰਾਸ਼, ਛਿੜਕਣ ਵਾਲੇ ਕਟੋਰੇ, ਤੁਰ੍ਹੀਆਂ ਜਾਂ ਸੋਨੇ ਜਾਂ ਚਾਂਦੀ ਦਾ ਕੋਈ ਹੋਰ ਸਮਾਨ ਬਣਾਉਣ ਲਈ ਖਰਚ ਨਹੀਂ ਕੀਤਾ ਗਿਆ ਸੀ।

2 Kings 12:13 (UKJV) Nevertheless there were not made for the house of the LORD bowls of silver, snuffers, basons, trumpets, any vessels of gold, or vessels of silver, of the money that was brought into the house of the LORD:

11ਜਦੋਂ ਰਕਮ ਤੈਅ ਹੋ ਗਈ, ਤਾਂ ਉਹਨਾਂ ਨੇ ਮੰਦਰ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਗਏ ਆਦਮੀਆਂ ਨੂੰ ਪੈਸੇ ਦੇ ਦਿੱਤੇ। ਇਸ ਦੇ ਨਾਲ ਉਹਨਾਂ ਨੇ ਕੰਮ ਕਰਨ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ ਜਿਨ੍ਹਾਂ ਨੇ ਯਾਹਵੇਹ ਦੇ ਮੰਦਰ ਵਿੱਚ ਕੰਮ ਕੀਤਾ।

12ਉਸ ਪੈਸੇ ਵਿਚੋਂ ਉਹ ਤਰਖਾਣਾਂ ਨੂੰ ਤੇ ਉਸਾਰੀ ਕਰਨ ਵਾਲਿਆਂ ਮਿਸਤਰੀਆਂ ਨੂੰ ਅਤੇ ਪੱਥਰ ਕੱਟਣ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਲਈ ਲੱਕੜ ਅਤੇ ਪੱਥਰ ਦੇ ਬਲਾਕ ਖਰੀਦੇ, ਅਤੇ ਮੰਦਰ ਦੀ ਮੁਰੰਮਤ ਦੇ ਹੋਰ ਸਾਰੇ ਖਰਚੇ ਪੂਰੇ ਕੀਤੇ।

13ਮੰਦਰ ਵਿੱਚ ਲਿਆਂਦੇ ਗਏ ਪੈਸੇ ਨੂੰ ਮੰਦਰ ਦੇ ਲਈ ਚਾਂਦੀ ਦੇ ਭਾਂਡੇ, ਗੁਲਤਰਾਸ਼, ਛਿੜਕਣ ਵਾਲੇ ਕਟੋਰੇ, ਤੁਰ੍ਹੀਆਂ ਜਾਂ ਸੋਨੇ ਜਾਂ ਚਾਂਦੀ ਦਾ ਕੋਈ ਹੋਰ ਸਮਾਨ ਬਣਾਉਣ ਲਈ ਖਰਚ ਨਹੀਂ ਕੀਤਾ ਗਿਆ ਸੀ।

14ਉਸ ਪੈਸੇ ਵਿਚੋਂ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾਦੀ ਸੀ, ਜੋ ਮੰਦਰ ਦੀ ਮੁਰੰਮਤ ਦਾ ਕੰਮ ਕਰ ਰਹੇ ਸੀ।

15ਇਸ ਤੋਂ ਇਲਾਵਾ ਉਸ ਨੇ ਜਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਸਨ, ਉਹਨਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਲਿਆ ਕਿਉਂਕਿ ਉਹ ਸਾਰੇ ਇਮਾਨਦਾਰ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.