9ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ ਅਤੇ ਇਸ ਦੇ ਢੱਕਣ ਵਿੱਚ ਇੱਕ ਮੋਰੀ ਕਰ ਦਿੱਤੀ। ਉਸਨੇ ਇਸਨੂੰ ਜਗਵੇਦੀ ਦੇ ਕੋਲ ਸੱਜੇ ਪਾਸੇ ਰੱਖਿਆ ਜਦੋਂ ਕੋਈ ਵੀ ਯਾਹਵੇਹ ਦੇ ਮੰਦਰ ਵਿੱਚ ਦਾਖਲ ਹੁੰਦਾ ਤਾਂ ਦਰਵਾਜ਼ੇ ਦੀ ਰਾਖੀ ਕਰਨ ਵਾਲੇ ਜਾਜਕਾਂ ਨੇ ਉਹ ਸਾਰਾ ਪੈਸਾ ਸੰਦੂਕ ਵਿੱਚ ਪਾ ਦਿੱਤਾ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦਾ ਗਿਆ ਸੀ।
10ਜਦੋਂ ਵੀ ਉਹਨਾਂ ਨੇ ਦੇਖਿਆ ਕਿ ਸੰਦੂਕ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਸ਼ਾਹੀ ਸਕੱਤਰ ਅਤੇ ਮਹਾਂ ਜਾਜਕ ਆਉਂਦੇ ਹਨ, ਉਹ ਪੈਸੇ ਗਿਣਦੇ ਸਨ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦੇ ਗਏ ਸਨ ਅਤੇ ਇਸ ਨੂੰ ਬੋਰੀਆਂ ਵਿੱਚ ਪਾ ਦਿੰਦੇ ਸਨ।
11ਜਦੋਂ ਰਕਮ ਤੈਅ ਹੋ ਗਈ, ਤਾਂ ਉਹਨਾਂ ਨੇ ਮੰਦਰ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਗਏ ਆਦਮੀਆਂ ਨੂੰ ਪੈਸੇ ਦੇ ਦਿੱਤੇ। ਇਸ ਦੇ ਨਾਲ ਉਹਨਾਂ ਨੇ ਕੰਮ ਕਰਨ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ ਜਿਨ੍ਹਾਂ ਨੇ ਯਾਹਵੇਹ ਦੇ ਮੰਦਰ ਵਿੱਚ ਕੰਮ ਕੀਤਾ।
12ਉਸ ਪੈਸੇ ਵਿਚੋਂ ਉਹ ਤਰਖਾਣਾਂ ਨੂੰ ਤੇ ਉਸਾਰੀ ਕਰਨ ਵਾਲਿਆਂ ਮਿਸਤਰੀਆਂ ਨੂੰ ਅਤੇ ਪੱਥਰ ਕੱਟਣ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਲਈ ਲੱਕੜ ਅਤੇ ਪੱਥਰ ਦੇ ਬਲਾਕ ਖਰੀਦੇ, ਅਤੇ ਮੰਦਰ ਦੀ ਮੁਰੰਮਤ ਦੇ ਹੋਰ ਸਾਰੇ ਖਰਚੇ ਪੂਰੇ ਕੀਤੇ।
13ਮੰਦਰ ਵਿੱਚ ਲਿਆਂਦੇ ਗਏ ਪੈਸੇ ਨੂੰ ਮੰਦਰ ਦੇ ਲਈ ਚਾਂਦੀ ਦੇ ਭਾਂਡੇ, ਗੁਲਤਰਾਸ਼, ਛਿੜਕਣ ਵਾਲੇ ਕਟੋਰੇ, ਤੁਰ੍ਹੀਆਂ ਜਾਂ ਸੋਨੇ ਜਾਂ ਚਾਂਦੀ ਦਾ ਕੋਈ ਹੋਰ ਸਮਾਨ ਬਣਾਉਣ ਲਈ ਖਰਚ ਨਹੀਂ ਕੀਤਾ ਗਿਆ ਸੀ।