7ਇਸ ਲਈ ਰਾਜਾ ਯੋਆਸ਼ ਨੇ ਯਹੋਯਾਦਾ ਜਾਜਕ ਅਤੇ ਹੋਰ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਮੰਦਰ ਦੇ ਨੁਕਸਾਨ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ ਹੋ? ਇਸ ਲਈ ਹੁਣ ਆਪਣੇ ਜਾਨਣ ਵਾਲਿਆਂ ਕੋਲੋਂ ਪੈਸੇ ਨਾ ਲਓ, ਸਗੋਂ ਮੰਦਰ ਦੀ ਮੁਰੰਮਤ ਲਈ ਦੇ ਦਿਓ।”
8ਜਾਜਕਾਂ ਨੇ ਸਹਿਮਤੀ ਦਿੱਤੀ ਕਿ ਉਹ ਲੋਕਾਂ ਤੋਂ ਕੋਈ ਹੋਰ ਪੈਸਾ ਨਹੀਂ ਇਕੱਠਾ ਕਰਨਗੇ ਅਤੇ ਉਹ ਖੁਦ ਮੰਦਰ ਦੀ ਮੁਰੰਮਤ ਨਹੀਂ ਕਰਨਗੇ।
9ਯਹੋਯਾਦਾ ਜਾਜਕ ਨੇ ਇੱਕ ਸੰਦੂਕ ਲਿਆ ਅਤੇ ਇਸ ਦੇ ਢੱਕਣ ਵਿੱਚ ਇੱਕ ਮੋਰੀ ਕਰ ਦਿੱਤੀ। ਉਸਨੇ ਇਸਨੂੰ ਜਗਵੇਦੀ ਦੇ ਕੋਲ ਸੱਜੇ ਪਾਸੇ ਰੱਖਿਆ ਜਦੋਂ ਕੋਈ ਵੀ ਯਾਹਵੇਹ ਦੇ ਮੰਦਰ ਵਿੱਚ ਦਾਖਲ ਹੁੰਦਾ ਤਾਂ ਦਰਵਾਜ਼ੇ ਦੀ ਰਾਖੀ ਕਰਨ ਵਾਲੇ ਜਾਜਕਾਂ ਨੇ ਉਹ ਸਾਰਾ ਪੈਸਾ ਸੰਦੂਕ ਵਿੱਚ ਪਾ ਦਿੱਤਾ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦਾ ਗਿਆ ਸੀ।
10ਜਦੋਂ ਵੀ ਉਹਨਾਂ ਨੇ ਦੇਖਿਆ ਕਿ ਸੰਦੂਕ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਸ਼ਾਹੀ ਸਕੱਤਰ ਅਤੇ ਮਹਾਂ ਜਾਜਕ ਆਉਂਦੇ ਹਨ, ਉਹ ਪੈਸੇ ਗਿਣਦੇ ਸਨ ਜੋ ਯਾਹਵੇਹ ਦੇ ਮੰਦਰ ਵਿੱਚ ਲਿਆਂਦੇ ਗਏ ਸਨ ਅਤੇ ਇਸ ਨੂੰ ਬੋਰੀਆਂ ਵਿੱਚ ਪਾ ਦਿੰਦੇ ਸਨ।
11ਜਦੋਂ ਰਕਮ ਤੈਅ ਹੋ ਗਈ, ਤਾਂ ਉਹਨਾਂ ਨੇ ਮੰਦਰ ਦੇ ਕੰਮ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਗਏ ਆਦਮੀਆਂ ਨੂੰ ਪੈਸੇ ਦੇ ਦਿੱਤੇ। ਇਸ ਦੇ ਨਾਲ ਉਹਨਾਂ ਨੇ ਕੰਮ ਕਰਨ ਵਾਲਿਆਂ ਨੂੰ ਮਜ਼ਦੂਰੀ ਦਿੰਦੇ ਸਨ ਜਿਨ੍ਹਾਂ ਨੇ ਯਾਹਵੇਹ ਦੇ ਮੰਦਰ ਵਿੱਚ ਕੰਮ ਕੀਤਾ।