2 ਰਾਜਿਆਂ 12

ਇਸੇ ਸਮੇਂ ਦੇ ਕਰੀਬ ਅਰਾਮ ਦੇਸ਼ ਦਾ ਰਾਜਾ ਹਜ਼ਾਏਲ ਚੜ੍ਹ ਗਿਆ ਅਤੇ ਗਾਥ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ। ਫਿਰ ਉਹ ਯੇਰੂਸ਼ਲੇਮ ਉੱਤੇ ਹਮਲਾ ਕਰਨ ਲਈ ਮੁੜਿਆ।

2 Kings 12:17 (UKJV) Then Hazael king of Syria went up, and fought against Gath, and took it: and Hazael set his face to go up to Jerusalem.

15ਇਸ ਤੋਂ ਇਲਾਵਾ ਉਸ ਨੇ ਜਿਨ੍ਹਾਂ ਲੋਕਾਂ ਨੂੰ ਪੈਸੇ ਦਿੱਤੇ ਸਨ, ਉਹਨਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਲਿਆ ਕਿਉਂਕਿ ਉਹ ਸਾਰੇ ਇਮਾਨਦਾਰ ਸਨ।

16ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦਾ ਪੈਸਾ ਯਾਹਵੇਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ; ਉਹ ਜਾਜਕਾਂ ਦਾ ਹੁੰਦਾ ਸੀ।

17ਇਸੇ ਸਮੇਂ ਦੇ ਕਰੀਬ ਅਰਾਮ ਦੇਸ਼ ਦਾ ਰਾਜਾ ਹਜ਼ਾਏਲ ਚੜ੍ਹ ਗਿਆ ਅਤੇ ਗਾਥ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ। ਫਿਰ ਉਹ ਯੇਰੂਸ਼ਲੇਮ ਉੱਤੇ ਹਮਲਾ ਕਰਨ ਲਈ ਮੁੜਿਆ।

18ਪਰ ਯਹੂਦਾਹ ਦੇ ਰਾਜੇ ਯੋਆਸ਼ ਨੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜੇ ਦੁਆਰਾ ਭੇਟ ਕੀਤੀਆਂ ਸਾਰੀਆਂ ਪਵਿੱਤਰ ਵਸਤੂਆਂ ਅਤੇ ਉਹ ਤੋਹਫ਼ੇ ਜੋ ਉਸਨੇ ਖੁਦ ਭੇਟ ਕੀਤੇ ਸਨ ਅਤੇ ਯਾਹਵੇਹ ਦੇ ਮੰਦਰ ਦੇ ਖਜ਼ਾਨਿਆਂ ਵਿੱਚੋਂ ਮਿਲਿਆ ਸਾਰਾ ਸੋਨਾ ਲੈ ਗਿਆ ਅਤੇ ਸ਼ਾਹੀ ਮਹਿਲ ਤੋਂ ਅਤੇ ਉਸ ਨੇ ਉਹਨਾਂ ਨੂੰ ਅਰਾਮ ਦੇ ਰਾਜੇ ਹਜ਼ਾਏਲ ਕੋਲ ਭੇਜਿਆ, ਜੋ ਫਿਰ ਯੇਰੂਸ਼ਲੇਮ ਤੋਂ ਵਾਪਸ ਚਲਾ ਗਿਆ।

19ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.