2 ਰਾਜਿਆਂ 12

ਪਰ ਯਹੂਦਾਹ ਦੇ ਰਾਜੇ ਯੋਆਸ਼ ਨੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜੇ ਦੁਆਰਾ ਭੇਟ ਕੀਤੀਆਂ ਸਾਰੀਆਂ ਪਵਿੱਤਰ ਵਸਤੂਆਂ ਅਤੇ ਉਹ ਤੋਹਫ਼ੇ ਜੋ ਉਸਨੇ ਖੁਦ ਭੇਟ ਕੀਤੇ ਸਨ ਅਤੇ ਯਾਹਵੇਹ ਦੇ ਮੰਦਰ ਦੇ ਖਜ਼ਾਨਿਆਂ ਵਿੱਚੋਂ ਮਿਲਿਆ ਸਾਰਾ ਸੋਨਾ ਲੈ ਗਿਆ ਅਤੇ ਸ਼ਾਹੀ ਮਹਿਲ ਤੋਂ ਅਤੇ ਉਸ ਨੇ ਉਹਨਾਂ ਨੂੰ ਅਰਾਮ ਦੇ ਰਾਜੇ ਹਜ਼ਾਏਲ ਕੋਲ ਭੇਜਿਆ, ਜੋ ਫਿਰ ਯੇਰੂਸ਼ਲੇਮ ਤੋਂ ਵਾਪਸ ਚਲਾ ਗਿਆ।

2 Kings 12:18 (UKJV) And Jehoash king of Judah took all the hallowed things that Jehoshaphat, and Jehoram, and Ahaziah, his fathers, kings of Judah, had dedicated, and his own hallowed things, and all the gold that was found in the treasures of the house of the LORD, and in the king's house, and sent it to Hazael king of Syria: and he went away from Jerusalem.

16ਦੋਸ਼ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਦਾ ਪੈਸਾ ਯਾਹਵੇਹ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ; ਉਹ ਜਾਜਕਾਂ ਦਾ ਹੁੰਦਾ ਸੀ।

17ਇਸੇ ਸਮੇਂ ਦੇ ਕਰੀਬ ਅਰਾਮ ਦੇਸ਼ ਦਾ ਰਾਜਾ ਹਜ਼ਾਏਲ ਚੜ੍ਹ ਗਿਆ ਅਤੇ ਗਾਥ ਉੱਤੇ ਹਮਲਾ ਕਰ ਕੇ ਉਸ ਉੱਤੇ ਕਬਜ਼ਾ ਕਰ ਲਿਆ। ਫਿਰ ਉਹ ਯੇਰੂਸ਼ਲੇਮ ਉੱਤੇ ਹਮਲਾ ਕਰਨ ਲਈ ਮੁੜਿਆ।

18ਪਰ ਯਹੂਦਾਹ ਦੇ ਰਾਜੇ ਯੋਆਸ਼ ਨੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜੇ ਦੁਆਰਾ ਭੇਟ ਕੀਤੀਆਂ ਸਾਰੀਆਂ ਪਵਿੱਤਰ ਵਸਤੂਆਂ ਅਤੇ ਉਹ ਤੋਹਫ਼ੇ ਜੋ ਉਸਨੇ ਖੁਦ ਭੇਟ ਕੀਤੇ ਸਨ ਅਤੇ ਯਾਹਵੇਹ ਦੇ ਮੰਦਰ ਦੇ ਖਜ਼ਾਨਿਆਂ ਵਿੱਚੋਂ ਮਿਲਿਆ ਸਾਰਾ ਸੋਨਾ ਲੈ ਗਿਆ ਅਤੇ ਸ਼ਾਹੀ ਮਹਿਲ ਤੋਂ ਅਤੇ ਉਸ ਨੇ ਉਹਨਾਂ ਨੂੰ ਅਰਾਮ ਦੇ ਰਾਜੇ ਹਜ਼ਾਏਲ ਕੋਲ ਭੇਜਿਆ, ਜੋ ਫਿਰ ਯੇਰੂਸ਼ਲੇਮ ਤੋਂ ਵਾਪਸ ਚਲਾ ਗਿਆ।

19ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।

20ਉਸਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਸਿਲਾ ਨੂੰ ਜਾਂਦੀ ਸੜਕ ਬੈਥ ਮਿਲੋ ਵਿਖੇ ਉਸਦਾ ਕਤਲ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.