18ਪਰ ਯਹੂਦਾਹ ਦੇ ਰਾਜੇ ਯੋਆਸ਼ ਨੇ ਯਹੋਸ਼ਾਫ਼ਾਟ, ਯਹੋਰਾਮ ਅਤੇ ਅਹਜ਼ਯਾਹ ਯਹੂਦਾਹ ਦੇ ਰਾਜੇ ਦੁਆਰਾ ਭੇਟ ਕੀਤੀਆਂ ਸਾਰੀਆਂ ਪਵਿੱਤਰ ਵਸਤੂਆਂ ਅਤੇ ਉਹ ਤੋਹਫ਼ੇ ਜੋ ਉਸਨੇ ਖੁਦ ਭੇਟ ਕੀਤੇ ਸਨ ਅਤੇ ਯਾਹਵੇਹ ਦੇ ਮੰਦਰ ਦੇ ਖਜ਼ਾਨਿਆਂ ਵਿੱਚੋਂ ਮਿਲਿਆ ਸਾਰਾ ਸੋਨਾ ਲੈ ਗਿਆ ਅਤੇ ਸ਼ਾਹੀ ਮਹਿਲ ਤੋਂ ਅਤੇ ਉਸ ਨੇ ਉਹਨਾਂ ਨੂੰ ਅਰਾਮ ਦੇ ਰਾਜੇ ਹਜ਼ਾਏਲ ਕੋਲ ਭੇਜਿਆ, ਜੋ ਫਿਰ ਯੇਰੂਸ਼ਲੇਮ ਤੋਂ ਵਾਪਸ ਚਲਾ ਗਿਆ।
19ਯੋਆਸ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।
20ਉਸਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਸਿਲਾ ਨੂੰ ਜਾਂਦੀ ਸੜਕ ਬੈਥ ਮਿਲੋ ਵਿਖੇ ਉਸਦਾ ਕਤਲ ਕਰ ਦਿੱਤਾ।
21ਜਿਨ੍ਹਾਂ ਅਧਿਕਾਰੀਆਂ ਨੇ ਉਸ ਦਾ ਕਤਲ ਕੀਤਾ ਉਹ ਇਹ ਸਨ ਸ਼ਿਮਿਯਥ ਦਾ ਪੁੱਤਰ ਯੋਜ਼ਾਬਾਦ ਅਤੇ ਸ਼ੋਮੇਰ ਦਾ ਪੁੱਤਰ ਯਹੋਜ਼ਾਬਾਦ। ਉਹ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਪੁਰਖਿਆਂ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਅਮਾਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।