2 ਰਾਜਿਆਂ 12

ਯੋਆਸ਼ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਸਾਰੇ ਸਾਲ ਯਹੋਯਾਦਾ ਜਾਜਕ ਨੇ ਉਸਨੂੰ ਹਿਦਾਇਤ ਦਿੱਤੀ।

2 Kings 12:2 (UKJV) And Jehoash did that which was right in the sight of the LORD all his days wherein Jehoiada the priest instructed him.

1ਯੇਹੂ ਦੇ ਸੱਤਵੇਂ ਸਾਲ, ਯੋਆਸ਼ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਜ਼ਿਬਿਯਾਹ ਸੀ ਜੋ ਬੇਰਸ਼ੇਬਾ ਨਗਰ ਤੋਂ ਸੀ।

2ਯੋਆਸ਼ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਸਾਰੇ ਸਾਲ ਯਹੋਯਾਦਾ ਜਾਜਕ ਨੇ ਉਸਨੂੰ ਹਿਦਾਇਤ ਦਿੱਤੀ।

3ਉੱਚੀਆਂ ਥਾਵਾਂ ਨੂੰ ਨਾ ਹਟਾਇਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਰਹੇ।

4ਯੋਆਸ਼ ਨੇ ਪੁਜਾਰੀਆਂ ਨੂੰ ਕਿਹਾ, “ਉਹ ਸਾਰਾ ਪੈਸਾ ਇਕੱਠਾ ਕਰੋ ਜੋ ਯਾਹਵੇਹ ਦੇ ਮੰਦਰ ਲਈ ਪਵਿੱਤਰ ਭੇਂਟਾ ਵਜੋਂ ਲਿਆਇਆ ਜਾਂਦਾ ਹੈ। ਅਰਥਾਤ ਜਨਗਣਨਾ ਵਿੱਚ ਇਕੱਠਾ ਕੀਤਾ ਗਿਆ ਪੈਸਾ, ਨਿੱਜੀ ਸੁੱਖਣਾ ਤੋਂ ਪ੍ਰਾਪਤ ਕੀਤਾ ਪੈਸਾ ਅਤੇ ਆਪਣੀ ਮਰਜ਼ੀ ਨਾਲ ਮੰਦਰ ਵਿੱਚ ਲਿਆਇਆ ਗਿਆ ਪੈਸਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.