2 ਰਾਜਿਆਂ 12

ਯੋਆਸ਼ ਨੇ ਪੁਜਾਰੀਆਂ ਨੂੰ ਕਿਹਾ, “ਉਹ ਸਾਰਾ ਪੈਸਾ ਇਕੱਠਾ ਕਰੋ ਜੋ ਯਾਹਵੇਹ ਦੇ ਮੰਦਰ ਲਈ ਪਵਿੱਤਰ ਭੇਂਟਾ ਵਜੋਂ ਲਿਆਇਆ ਜਾਂਦਾ ਹੈ। ਅਰਥਾਤ ਜਨਗਣਨਾ ਵਿੱਚ ਇਕੱਠਾ ਕੀਤਾ ਗਿਆ ਪੈਸਾ, ਨਿੱਜੀ ਸੁੱਖਣਾ ਤੋਂ ਪ੍ਰਾਪਤ ਕੀਤਾ ਪੈਸਾ ਅਤੇ ਆਪਣੀ ਮਰਜ਼ੀ ਨਾਲ ਮੰਦਰ ਵਿੱਚ ਲਿਆਇਆ ਗਿਆ ਪੈਸਾ।

2 Kings 12:4 (UKJV) And Jehoash said to the priests, All the money of the dedicated things that is brought into the house of the LORD, even the money of every one that passes the account, the money that every man is set at, and all the money that comes into any man's heart to bring into the house of the LORD,

2ਯੋਆਸ਼ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ ਸਾਰੇ ਸਾਲ ਯਹੋਯਾਦਾ ਜਾਜਕ ਨੇ ਉਸਨੂੰ ਹਿਦਾਇਤ ਦਿੱਤੀ।

3ਉੱਚੀਆਂ ਥਾਵਾਂ ਨੂੰ ਨਾ ਹਟਾਇਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਰਹੇ।

4ਯੋਆਸ਼ ਨੇ ਪੁਜਾਰੀਆਂ ਨੂੰ ਕਿਹਾ, “ਉਹ ਸਾਰਾ ਪੈਸਾ ਇਕੱਠਾ ਕਰੋ ਜੋ ਯਾਹਵੇਹ ਦੇ ਮੰਦਰ ਲਈ ਪਵਿੱਤਰ ਭੇਂਟਾ ਵਜੋਂ ਲਿਆਇਆ ਜਾਂਦਾ ਹੈ। ਅਰਥਾਤ ਜਨਗਣਨਾ ਵਿੱਚ ਇਕੱਠਾ ਕੀਤਾ ਗਿਆ ਪੈਸਾ, ਨਿੱਜੀ ਸੁੱਖਣਾ ਤੋਂ ਪ੍ਰਾਪਤ ਕੀਤਾ ਪੈਸਾ ਅਤੇ ਆਪਣੀ ਮਰਜ਼ੀ ਨਾਲ ਮੰਦਰ ਵਿੱਚ ਲਿਆਇਆ ਗਿਆ ਪੈਸਾ।

5ਹਰੇਕ ਜਾਜਕ ਨੂੰ ਹਰ ਖਜ਼ਾਨਚੀਆਂ ਤੋਂ ਪੈਸੇ ਲੈਣ ਦਿਓ, ਫਿਰ ਮੰਦਰ ਵਿੱਚ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਮੁਰੰਮਤ ਲਈ ਇਸ ਦੀ ਵਰਤੋਂ ਕਰੋ।”

6ਪਰ ਰਾਜੇ ਯੋਆਸ਼ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਅਜੇ ਵੀ ਮੰਦਰ ਦੀ ਮੁਰੰਮਤ ਨਹੀਂ ਕੀਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.