2 ਰਾਜਿਆਂ 12

ਹਰੇਕ ਜਾਜਕ ਨੂੰ ਹਰ ਖਜ਼ਾਨਚੀਆਂ ਤੋਂ ਪੈਸੇ ਲੈਣ ਦਿਓ, ਫਿਰ ਮੰਦਰ ਵਿੱਚ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਮੁਰੰਮਤ ਲਈ ਇਸ ਦੀ ਵਰਤੋਂ ਕਰੋ।”

2 Kings 12:5 (UKJV) Let the priests take it to them, every man of his acquaintance: and let them repair the breaches of the house, where ever any breach shall be found.

3ਉੱਚੀਆਂ ਥਾਵਾਂ ਨੂੰ ਨਾ ਹਟਾਇਆ ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਰਹੇ।

4ਯੋਆਸ਼ ਨੇ ਪੁਜਾਰੀਆਂ ਨੂੰ ਕਿਹਾ, “ਉਹ ਸਾਰਾ ਪੈਸਾ ਇਕੱਠਾ ਕਰੋ ਜੋ ਯਾਹਵੇਹ ਦੇ ਮੰਦਰ ਲਈ ਪਵਿੱਤਰ ਭੇਂਟਾ ਵਜੋਂ ਲਿਆਇਆ ਜਾਂਦਾ ਹੈ। ਅਰਥਾਤ ਜਨਗਣਨਾ ਵਿੱਚ ਇਕੱਠਾ ਕੀਤਾ ਗਿਆ ਪੈਸਾ, ਨਿੱਜੀ ਸੁੱਖਣਾ ਤੋਂ ਪ੍ਰਾਪਤ ਕੀਤਾ ਪੈਸਾ ਅਤੇ ਆਪਣੀ ਮਰਜ਼ੀ ਨਾਲ ਮੰਦਰ ਵਿੱਚ ਲਿਆਇਆ ਗਿਆ ਪੈਸਾ।

5ਹਰੇਕ ਜਾਜਕ ਨੂੰ ਹਰ ਖਜ਼ਾਨਚੀਆਂ ਤੋਂ ਪੈਸੇ ਲੈਣ ਦਿਓ, ਫਿਰ ਮੰਦਰ ਵਿੱਚ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਮੁਰੰਮਤ ਲਈ ਇਸ ਦੀ ਵਰਤੋਂ ਕਰੋ।”

6ਪਰ ਰਾਜੇ ਯੋਆਸ਼ ਦੇ ਤੇਈਵੇਂ ਸਾਲ ਤੱਕ ਜਾਜਕਾਂ ਨੇ ਅਜੇ ਵੀ ਮੰਦਰ ਦੀ ਮੁਰੰਮਤ ਨਹੀਂ ਕੀਤੀ ਸੀ।

7ਇਸ ਲਈ ਰਾਜਾ ਯੋਆਸ਼ ਨੇ ਯਹੋਯਾਦਾ ਜਾਜਕ ਅਤੇ ਹੋਰ ਜਾਜਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਮੰਦਰ ਦੇ ਨੁਕਸਾਨ ਦੀ ਮੁਰੰਮਤ ਕਿਉਂ ਨਹੀਂ ਕਰ ਰਹੇ ਹੋ? ਇਸ ਲਈ ਹੁਣ ਆਪਣੇ ਜਾਨਣ ਵਾਲਿਆਂ ਕੋਲੋਂ ਪੈਸੇ ਨਾ ਲਓ, ਸਗੋਂ ਮੰਦਰ ਦੀ ਮੁਰੰਮਤ ਲਈ ਦੇ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.