22ਇਹ ਉਹੀ ਸੀ ਜਿਸਨੇ ਅਮਸਯਾਹ ਦੇ ਮਰਨ ਅਤੇ ਆਪਣੇ ਪੁਰਖਿਆਂ ਦੇ ਨਾਲ ਜਾ ਮਿਲਣ ਤੋਂ ਬਾਅਦ ਏਲਾਥ ਨੂੰ ਦੁਬਾਰਾ ਬਣਾਇਆ ਅਤੇ ਇਸਨੂੰ ਯਹੂਦਾਹ ਵਿੱਚ ਮੁੜ ਸਥਾਪਿਤ ਕੀਤਾ।
23ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਅਮਾਜ਼ਯਾਹ ਦੇ ਪੰਦਰਵੇਂ ਸਾਲ ਵਿੱਚ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇੱਕਤਾਲੀ ਸਾਲ ਰਾਜ ਕੀਤਾ।
24ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਕਿਸੇ ਵੀ ਪਾਪ ਤੋਂ ਪਿੱਛੇ ਨਹੀਂ ਹਟਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ।
25ਇਹ ਉਹੀ ਸੀ ਜਿਸ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੇ ਬਚਨ ਦੇ ਅਨੁਸਾਰ ਲੇਬੋ ਹਮਾਥ ਤੋਂ ਲੈ ਕੇ ਮ੍ਰਿਤ ਸਾਗਰ ਤੱਕ ਇਸਰਾਏਲ ਦੀਆਂ ਹੱਦਾਂ ਨੂੰ ਬਹਾਲ ਕੀਤਾ ਸੀ ਜੋ ਆਪਣੇ ਸੇਵਕ ਅਮਿੱਤਾਈ ਦੇ ਪੁੱਤਰ, ਗਾਥ ਹੇਫ਼ਰ ਦੇ ਨਬੀ, ਯੋਨਾਹ ਦੇ ਰਾਹੀਂ ਬੋਲਿਆ ਗਿਆ ਸੀ।
26ਯਾਹਵੇਹ ਨੇ ਦੇਖਿਆ ਸੀ ਕਿ ਇਸਰਾਏਲ ਵਿੱਚ ਹਰ ਕੋਈ, ਭਾਵੇਂ ਉਹ ਗੁਲਾਮ ਹੋਵੇ ਜਾਂ ਅਜ਼ਾਦ, ਦੁੱਖ ਝੱਲ ਰਿਹਾ ਸੀ; ਪਰ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।