2 ਰਾਜਿਆਂ 14

ਇਹ ਉਹੀ ਸੀ ਜਿਸ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੇ ਬਚਨ ਦੇ ਅਨੁਸਾਰ ਲੇਬੋ ਹਮਾਥ ਤੋਂ ਲੈ ਕੇ ਮ੍ਰਿਤ ਸਾਗਰ ਤੱਕ ਇਸਰਾਏਲ ਦੀਆਂ ਹੱਦਾਂ ਨੂੰ ਬਹਾਲ ਕੀਤਾ ਸੀ ਜੋ ਆਪਣੇ ਸੇਵਕ ਅਮਿੱਤਾਈ ਦੇ ਪੁੱਤਰ, ਗਾਥ ਹੇਫ਼ਰ ਦੇ ਨਬੀ, ਯੋਨਾਹ ਦੇ ਰਾਹੀਂ ਬੋਲਿਆ ਗਿਆ ਸੀ।

2 Kings 14:25 (UKJV) He restored the coast of Israel from the entering of Hamath unto the sea of the plain, according to the word of the LORD God of Israel, which he spoke by the hand of his servant Jonah, the son of Amittai, the prophet, which was of Gathhepher.

23ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਪੁੱਤਰ ਅਮਾਜ਼ਯਾਹ ਦੇ ਪੰਦਰਵੇਂ ਸਾਲ ਵਿੱਚ ਇਸਰਾਏਲ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇੱਕਤਾਲੀ ਸਾਲ ਰਾਜ ਕੀਤਾ।

24ਉਸਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਕਿਸੇ ਵੀ ਪਾਪ ਤੋਂ ਪਿੱਛੇ ਨਹੀਂ ਹਟਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ।

25ਇਹ ਉਹੀ ਸੀ ਜਿਸ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੇ ਬਚਨ ਦੇ ਅਨੁਸਾਰ ਲੇਬੋ ਹਮਾਥ ਤੋਂ ਲੈ ਕੇ ਮ੍ਰਿਤ ਸਾਗਰ ਤੱਕ ਇਸਰਾਏਲ ਦੀਆਂ ਹੱਦਾਂ ਨੂੰ ਬਹਾਲ ਕੀਤਾ ਸੀ ਜੋ ਆਪਣੇ ਸੇਵਕ ਅਮਿੱਤਾਈ ਦੇ ਪੁੱਤਰ, ਗਾਥ ਹੇਫ਼ਰ ਦੇ ਨਬੀ, ਯੋਨਾਹ ਦੇ ਰਾਹੀਂ ਬੋਲਿਆ ਗਿਆ ਸੀ।

26ਯਾਹਵੇਹ ਨੇ ਦੇਖਿਆ ਸੀ ਕਿ ਇਸਰਾਏਲ ਵਿੱਚ ਹਰ ਕੋਈ, ਭਾਵੇਂ ਉਹ ਗੁਲਾਮ ਹੋਵੇ ਜਾਂ ਅਜ਼ਾਦ, ਦੁੱਖ ਝੱਲ ਰਿਹਾ ਸੀ; ਪਰ ਉਹਨਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।

27ਕਿਉਂਕਿ ਯਾਹਵੇਹ ਨੇ ਇਹ ਨਹੀਂ ਕਿਹਾ ਸੀ ਕਿ ਮੈਂ ਅਕਾਸ਼ ਦੇ ਹੇਠਾਂ ਤੋਂ ਇਸਰਾਏਲ ਦਾ ਨਾਮ ਮਿਟਾ ਦੇਵੇਗਾ, ਇਸ ਲਈ ਉਸਨੇ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੋਂ ਉਹਨਾਂ ਨੂੰ ਬਚਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.