2 ਰਾਜਿਆਂ 15

ਤਦ ਗਾਦੀ ਦਾ ਪੁੱਤਰ ਮੇਨਹੇਮ ਤਿਰਜ਼ਾਹ ਤੋਂ ਸਾਮਰਿਯਾ ਨੂੰ ਗਿਆ। ਉਸ ਨੇ ਸਾਮਰਿਯਾ ਵਿੱਚ ਯਾਬੇਸ਼ ਦੇ ਪੁੱਤਰ ਸ਼ੱਲੂਮ ਉੱਤੇ ਹਮਲਾ ਕੀਤਾ, ਉਸ ਨੂੰ ਮਾਰ ਦਿੱਤਾ ਅਤੇ ਉਸ ਦੇ ਬਾਅਦ ਪਾਤਸ਼ਾਹ ਬਣਿਆ।

2 Kings 15:14 (UKJV) For Menahem the son of Gadi went up from Tirzah, and came to Samaria, and stroke Shallum the son of Jabesh in Samaria, and slew him, and reigned in his position.

12ਇਸ ਲਈ ਯੇਹੂ ਨੂੰ ਬੋਲੇ ਗਏ ਯਾਹਵੇਹ ਦੇ ਬਚਨ ਪੂਰੇ ਹੋਏ, “ਤੇਰੀ ਸੰਤਾਨ ਚੌਥੀ ਪੀੜ੍ਹੀ ਤੱਕ ਇਸਰਾਏਲ ਦੇ ਸਿੰਘਾਸਣ ਉੱਤੇ ਬੈਠੇਗੀ।”

13ਯਾਬੇਸ਼ ਦਾ ਪੁੱਤਰ ਸ਼ੱਲੂਮ ਯਹੂਦਾਹ ਦੇ ਪਾਤਸ਼ਾਹ ਉਜ਼ੀਯਾਹ ਦੇ ਉੱਨਤਾਲੀਵੇਂ ਵਰ੍ਹੇ ਵਿੱਚ ਰਾਜ ਕਰਨ ਲੱਗਾ ਅਤੇ ਉਸਨੇ ਸਾਮਰਿਯਾ ਵਿੱਚ ਇੱਕ ਮਹੀਨਾ ਰਾਜ ਕੀਤਾ।

14ਤਦ ਗਾਦੀ ਦਾ ਪੁੱਤਰ ਮੇਨਹੇਮ ਤਿਰਜ਼ਾਹ ਤੋਂ ਸਾਮਰਿਯਾ ਨੂੰ ਗਿਆ। ਉਸ ਨੇ ਸਾਮਰਿਯਾ ਵਿੱਚ ਯਾਬੇਸ਼ ਦੇ ਪੁੱਤਰ ਸ਼ੱਲੂਮ ਉੱਤੇ ਹਮਲਾ ਕੀਤਾ, ਉਸ ਨੂੰ ਮਾਰ ਦਿੱਤਾ ਅਤੇ ਉਸ ਦੇ ਬਾਅਦ ਪਾਤਸ਼ਾਹ ਬਣਿਆ।

15ਸ਼ੱਲੂਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਨੇ ਜਿਸ ਸਾਜ਼ਿਸ਼ ਦੀ ਅਗਵਾਈ ਕੀਤੀ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।

16ਉਸ ਸਮੇਂ ਮੇਨਹੇਮ ਨੇ ਤਿਰਜ਼ਾਹ ਤੋਂ ਸ਼ੁਰੂ ਹੋ ਕੇ ਤਿਫ਼ਸਾਹ ਅਤੇ ਸ਼ਹਿਰ ਅਤੇ ਉਸ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਉੱਤੇ ਹਮਲਾ ਕੀਤਾ ਕਿਉਂਕਿ ਉਹਨਾਂ ਨੇ ਆਪਣੇ ਦਰਵਾਜ਼ੇ ਖੋਲ੍ਹਣ ਤੋਂ ਇਨਕਾਰ ਕੀਤਾ ਸੀ। ਉਸ ਨੇ ਤਿਫ਼ਸਾਹ ਨੂੰ ਬਰਖਾਸਤ ਕਰ ਦਿੱਤਾ ਅਤੇ ਸਾਰੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.