2 ਰਾਜਿਆਂ 15

ਮੇਨਹੇਮ ਨੇ ਇਹ ਪੈਸਾ ਇਸਰਾਏਲ ਤੋਂ ਵਸੂਲਿਆ। ਹਰ ਅਮੀਰ ਵਿਅਕਤੀ ਨੂੰ ਅੱਸ਼ੂਰ ਦੇ ਰਾਜੇ ਨੂੰ ਦੇਣ ਲਈ ਪੰਜਾਹ ਸ਼ੈਕੇਲ ਚਾਂਦੀ ਦਾਨ ਕਰਨੀ ਪੈਂਦੀ ਸੀ। ਇਸ ਲਈ ਅੱਸ਼ੂਰ ਦਾ ਰਾਜਾ ਪਿੱਛੇ ਹਟ ਗਿਆ ਅਤੇ ਉਸ ਦੇਸ਼ ਵਿੱਚ ਨਾ ਠਹਿਰਿਆ।

2 Kings 15:20 (UKJV) And Menahem exacted the money of Israel, even of all the mighty men of wealth, of each man fifty shekels of silver, to give to the king of Assyria. So the king of Assyria turned back, and stayed not there in the land.

18ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ। ਆਪਣੇ ਪੂਰੇ ਰਾਜ ਦੌਰਾਨ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ।

19ਤਦ ਅੱਸ਼ੂਰ ਦੇ ਰਾਜੇ ਪੂਲ ਨੇ ਦੇਸ਼ ਉੱਤੇ ਹਮਲਾ ਕੀਤਾ, ਅਤੇ ਮੇਨਹੇਮ ਨੇ ਉਸ ਨੂੰ ਇੱਕ ਹਜ਼ਾਰ ਤੋਲਾ ਚਾਂਦੀ ਦਿੱਤੀ ਤਾਂ ਜੋ ਉਸਦਾ ਸਮਰਥਨ ਪ੍ਰਾਪਤ ਕੀਤਾ ਜਾ ਸਕੇ ਅਤੇ ਰਾਜ ਉੱਤੇ ਆਪਣੀ ਪਕੜ ਮਜ਼ਬੂਤ ਹੋ ਸਕੇ।

20ਮੇਨਹੇਮ ਨੇ ਇਹ ਪੈਸਾ ਇਸਰਾਏਲ ਤੋਂ ਵਸੂਲਿਆ। ਹਰ ਅਮੀਰ ਵਿਅਕਤੀ ਨੂੰ ਅੱਸ਼ੂਰ ਦੇ ਰਾਜੇ ਨੂੰ ਦੇਣ ਲਈ ਪੰਜਾਹ ਸ਼ੈਕੇਲ ਚਾਂਦੀ ਦਾਨ ਕਰਨੀ ਪੈਂਦੀ ਸੀ। ਇਸ ਲਈ ਅੱਸ਼ੂਰ ਦਾ ਰਾਜਾ ਪਿੱਛੇ ਹਟ ਗਿਆ ਅਤੇ ਉਸ ਦੇਸ਼ ਵਿੱਚ ਨਾ ਠਹਿਰਿਆ।

21ਮੇਨਹੇਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆ ਹੋਈਆ ਹਨ?

22ਮੇਨਹੇਮ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਦਾ ਪੁੱਤਰ ਪਕਹਯਾਹ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.