17ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਉੱਨਤਾਲੀਵੇਂ ਸਾਲ, ਗਾਦੀ ਦਾ ਪੁੱਤਰ ਮੇਨਹੇਮ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਸਾਮਰਿਯਾ ਵਿੱਚ ਦਸ ਸਾਲ ਰਾਜ ਕੀਤਾ।
18ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ। ਆਪਣੇ ਪੂਰੇ ਰਾਜ ਦੌਰਾਨ ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਤੋਂ ਮੂੰਹ ਨਹੀਂ ਮੋੜਿਆ, ਜੋ ਉਸਨੇ ਇਸਰਾਏਲ ਤੋਂ ਕਰਵਾਏ ਸਨ।
19ਤਦ ਅੱਸ਼ੂਰ ਦੇ ਰਾਜੇ ਪੂਲ ਨੇ ਦੇਸ਼ ਉੱਤੇ ਹਮਲਾ ਕੀਤਾ, ਅਤੇ ਮੇਨਹੇਮ ਨੇ ਉਸ ਨੂੰ ਇੱਕ ਹਜ਼ਾਰ ਤੋਲਾ ਚਾਂਦੀ ਦਿੱਤੀ ਤਾਂ ਜੋ ਉਸਦਾ ਸਮਰਥਨ ਪ੍ਰਾਪਤ ਕੀਤਾ ਜਾ ਸਕੇ ਅਤੇ ਰਾਜ ਉੱਤੇ ਆਪਣੀ ਪਕੜ ਮਜ਼ਬੂਤ ਹੋ ਸਕੇ।
20ਮੇਨਹੇਮ ਨੇ ਇਹ ਪੈਸਾ ਇਸਰਾਏਲ ਤੋਂ ਵਸੂਲਿਆ। ਹਰ ਅਮੀਰ ਵਿਅਕਤੀ ਨੂੰ ਅੱਸ਼ੂਰ ਦੇ ਰਾਜੇ ਨੂੰ ਦੇਣ ਲਈ ਪੰਜਾਹ ਸ਼ੈਕੇਲ ਚਾਂਦੀ ਦਾਨ ਕਰਨੀ ਪੈਂਦੀ ਸੀ। ਇਸ ਲਈ ਅੱਸ਼ੂਰ ਦਾ ਰਾਜਾ ਪਿੱਛੇ ਹਟ ਗਿਆ ਅਤੇ ਉਸ ਦੇਸ਼ ਵਿੱਚ ਨਾ ਠਹਿਰਿਆ।
21ਮੇਨਹੇਮ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆ ਹੋਈਆ ਹਨ?