2 ਰਾਜਿਆਂ 15

ਇਸਰਾਏਲ ਦੇ ਪਾਤਸ਼ਾਹ ਪੇਕਾਹ ਦੇ ਸਮੇਂ ਵਿੱਚ ਅੱਸ਼ੂਰ ਦਾ ਰਾਜਾ ਤਿਗਲਥ-ਪਿਲਸਰ ਆਇਆ ਅਤੇ ਇਜੋਨ, ਆਬੇਲ ਬੈਥ ਮਾਕਾਹ, ਯਾਨੋਆਹ, ਕਾਦੇਸ਼ ਅਤੇ ਹਾਜ਼ੋਰ ਨੂੰ ਲੈ ਲਿਆ। ਉਸ ਨੇ ਨਫ਼ਤਾਲੀ ਦੀ ਸਾਰੀ ਧਰਤੀ ਸਮੇਤ ਗਿਲਆਦ ਅਤੇ ਗਲੀਲ ਨੂੰ ਲੈ ਲਿਆ ਅਤੇ ਲੋਕਾਂ ਨੂੰ ਅੱਸ਼ੂਰ ਭੇਜ ਦਿੱਤਾ।

2 Kings 15:29 (UKJV) In the days of Pekah king of Israel came Tiglathpileser king of Assyria, and took Ijon, and Abelbethmaachah, and Janoah, and Kedesh, and Hazor, and Gilead, and Galilee, all the land of Naphtali, and carried them captive to Assyria.

27ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ ਬਵੰਜਵੇਂ ਸਾਲ ਰਮਲਯਾਹ ਦਾ ਪੁੱਤਰ ਪੇਕਾਹ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਵੀਹ ਸਾਲ ਰਾਜ ਕੀਤਾ।

28ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੰਮ ਕੀਤਾ। ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਉਹਨਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।

29ਇਸਰਾਏਲ ਦੇ ਪਾਤਸ਼ਾਹ ਪੇਕਾਹ ਦੇ ਸਮੇਂ ਵਿੱਚ ਅੱਸ਼ੂਰ ਦਾ ਰਾਜਾ ਤਿਗਲਥ-ਪਿਲਸਰ ਆਇਆ ਅਤੇ ਇਜੋਨ, ਆਬੇਲ ਬੈਥ ਮਾਕਾਹ, ਯਾਨੋਆਹ, ਕਾਦੇਸ਼ ਅਤੇ ਹਾਜ਼ੋਰ ਨੂੰ ਲੈ ਲਿਆ। ਉਸ ਨੇ ਨਫ਼ਤਾਲੀ ਦੀ ਸਾਰੀ ਧਰਤੀ ਸਮੇਤ ਗਿਲਆਦ ਅਤੇ ਗਲੀਲ ਨੂੰ ਲੈ ਲਿਆ ਅਤੇ ਲੋਕਾਂ ਨੂੰ ਅੱਸ਼ੂਰ ਭੇਜ ਦਿੱਤਾ।

30ਤਦ ਏਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪੇਕਾਹ ਦੇ ਵਿਰੁੱਧ ਸਾਜ਼ਿਸ਼ ਰਚੀ। ਉਸ ਨੇ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਅਤੇ ਫਿਰ ਉਜ਼ੀਯਾਹ ਦੇ ਪੁੱਤਰ ਯੋਥਾਮ ਦੇ ਵੀਹਵੇਂ ਸਾਲ ਉਸ ਦੇ ਬਾਅਦ ਰਾਜਾ ਬਣਿਆ।

31ਪੇਕਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਦਰਜ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.