25ਉਸ ਦੇ ਮੁਖੀਆਂ ਵਿੱਚੋਂ ਇੱਕ ਰਮਲਯਾਹ ਦੇ ਪੁੱਤਰ ਪੇਕਾਹ ਨੇ ਉਹ ਦੇ ਵਿਰੁੱਧ ਸਾਜ਼ਿਸ਼ ਰਚੀ। ਗਿਲਆਦ ਦੇ ਪੰਜਾਹ ਆਦਮੀਆਂ ਨੂੰ ਆਪਣੇ ਨਾਲ ਲੈ ਕੇ, ਉਸ ਨੇ ਪਕਹਯਾਹ ਨੂੰ ਅਰਗੋਬ ਅਤੇ ਅਰੀਏਹ ਦੇ ਨਾਲ ਸਾਮਰਿਯਾ ਦੇ ਸ਼ਾਹੀ ਮਹਿਲ ਦੇ ਕਿਲੇ ਵਿੱਚ ਮਾਰ ਦਿੱਤਾ। ਇਸ ਲਈ ਪੇਕਾਹ ਨੇ ਪਕਹਯਾਹ ਨੂੰ ਮਾਰ ਦਿੱਤਾ ਅਤੇ ਉਸਦੇ ਬਾਅਦ ਪਾਤਸ਼ਾਹ ਬਣਿਆ।
26ਪਕਹਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।
27ਯਹੂਦਾਹ ਦੇ ਪਾਤਸ਼ਾਹ ਅਜ਼ਰਯਾਹ ਦੇ ਬਵੰਜਵੇਂ ਸਾਲ ਰਮਲਯਾਹ ਦਾ ਪੁੱਤਰ ਪੇਕਾਹ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਵੀਹ ਸਾਲ ਰਾਜ ਕੀਤਾ।
28ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੰਮ ਕੀਤਾ। ਉਸ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਉਹਨਾਂ ਪਾਪਾਂ ਤੋਂ ਮੂੰਹ ਨਹੀਂ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ।
29ਇਸਰਾਏਲ ਦੇ ਪਾਤਸ਼ਾਹ ਪੇਕਾਹ ਦੇ ਸਮੇਂ ਵਿੱਚ ਅੱਸ਼ੂਰ ਦਾ ਰਾਜਾ ਤਿਗਲਥ-ਪਿਲਸਰ ਆਇਆ ਅਤੇ ਇਜੋਨ, ਆਬੇਲ ਬੈਥ ਮਾਕਾਹ, ਯਾਨੋਆਹ, ਕਾਦੇਸ਼ ਅਤੇ ਹਾਜ਼ੋਰ ਨੂੰ ਲੈ ਲਿਆ। ਉਸ ਨੇ ਨਫ਼ਤਾਲੀ ਦੀ ਸਾਰੀ ਧਰਤੀ ਸਮੇਤ ਗਿਲਆਦ ਅਤੇ ਗਲੀਲ ਨੂੰ ਲੈ ਲਿਆ ਅਤੇ ਲੋਕਾਂ ਨੂੰ ਅੱਸ਼ੂਰ ਭੇਜ ਦਿੱਤਾ।