2 ਰਾਜਿਆਂ 16

ਰਾਜਾ ਆਹਾਜ਼ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ। ਉਸਨੇ ਸਾਗਰੀ ਹੌਦ ਨੂੰ ਪਿੱਤਲ ਦੇ ਬਲਦਾਂ ਤੋਂ ਹਟਾ ਦਿੱਤਾ ਜੋ ਇਸਨੂੰ ਸਹਾਰਾ ਦਿੰਦੇ ਸਨ ਅਤੇ ਇਸਨੂੰ ਇੱਕ ਪੱਥਰ ਦੀ ਨੀਂਹ ਉੱਤੇ ਰੱਖ ਦਿੱਤਾ।

2 Kings 16:17 (UKJV) And king Ahaz cut off the borders of the bases, and removed the vessel that holds water from off them; and took down the sea from off the brazen oxen that were under it, and put it upon the pavement of stones.

15ਆਹਾਜ਼ ਪਾਤਸ਼ਾਹ ਨੇ ਊਰੀਯਾਹ ਜਾਜਕ ਨੂੰ ਇਹ ਹੁਕਮ ਦਿੱਤਾ ਅਤੇ ਆਖਿਆ, “ਸਵੇਰ ਦੀ ਭੇਟ ਬਲੀ ਅਤੇ ਸ਼ਾਮ ਦੀ ਅਨਾਜ਼ ਦੀ ਭੇਟ ਅਤੇ ਪਾਤਸ਼ਾਹ ਦੀ ਹੋਮ ਦੀ ਭੇਟ ਅਤੇ ਉਸਦੀ ਅਨਾਜ਼ ਦੀ ਭੇਟ, ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਦੀ ਭੇਟ ਤੇ ਉਹਨਾਂ ਦੀ ਅਨਾਜ਼ ਦੀ ਭੇਟ ਅਤੇ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਜਗਵੇਦੀ ਉੱਤੇ ਚੜਾਈਆ ਸੁਗਾਤਾਂ ਅਤੇ ਬਲੀਆਂ ਦਾ ਸਾਰਾ ਖੂਨ ਉਸ ਉੱਪਰ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ, ਮੈਂ ਹੀ ਯਾਹਵੇਹ ਨੂੰ ਸਵਾਲ ਪੁੱਛਣ ਲਈ ਵਰਤਾਂ।”

16ਅਤੇ ਊਰੀਯਾਹ ਜਾਜਕ ਨੇ ਉਵੇਂ ਹੀ ਕੀਤਾ ਜਿਵੇਂ ਰਾਜਾ ਆਹਾਜ਼ ਨੇ ਹੁਕਮ ਦਿੱਤਾ ਸੀ।

17ਰਾਜਾ ਆਹਾਜ਼ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ। ਉਸਨੇ ਸਾਗਰੀ ਹੌਦ ਨੂੰ ਪਿੱਤਲ ਦੇ ਬਲਦਾਂ ਤੋਂ ਹਟਾ ਦਿੱਤਾ ਜੋ ਇਸਨੂੰ ਸਹਾਰਾ ਦਿੰਦੇ ਸਨ ਅਤੇ ਇਸਨੂੰ ਇੱਕ ਪੱਥਰ ਦੀ ਨੀਂਹ ਉੱਤੇ ਰੱਖ ਦਿੱਤਾ।

18ਉਸ ਨੇ ਸਬਤ ਦੇ ਦਿਨ ਦੀ ਛੱਤ ਜੋ ਹੈਕਲ ਵਿੱਚ ਬਣਾਈ ਗਈ ਸੀ, ਅਤੇ ਅੱਸ਼ੂਰ ਦੇ ਰਾਜੇ ਦੇ ਸਨਮਾਨ ਵਿੱਚ ਯਾਹਵੇਹ ਦੇ ਭਵਨ ਦੇ ਬਾਹਰ ਸ਼ਾਹੀ ਪ੍ਰਵੇਸ਼ ਮਾਰਗ ਨੂੰ ਹਟਾ ਦਿੱਤਾ।

19ਆਹਾਜ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.