2 ਰਾਜਿਆਂ 16

ਉਸ ਨੇ ਸਬਤ ਦੇ ਦਿਨ ਦੀ ਛੱਤ ਜੋ ਹੈਕਲ ਵਿੱਚ ਬਣਾਈ ਗਈ ਸੀ, ਅਤੇ ਅੱਸ਼ੂਰ ਦੇ ਰਾਜੇ ਦੇ ਸਨਮਾਨ ਵਿੱਚ ਯਾਹਵੇਹ ਦੇ ਭਵਨ ਦੇ ਬਾਹਰ ਸ਼ਾਹੀ ਪ੍ਰਵੇਸ਼ ਮਾਰਗ ਨੂੰ ਹਟਾ ਦਿੱਤਾ।

2 Kings 16:18 (UKJV) And the covert for the sabbath that they had built in the house, and the king's entry without, turned he from the house of the LORD for the king of Assyria.

16ਅਤੇ ਊਰੀਯਾਹ ਜਾਜਕ ਨੇ ਉਵੇਂ ਹੀ ਕੀਤਾ ਜਿਵੇਂ ਰਾਜਾ ਆਹਾਜ਼ ਨੇ ਹੁਕਮ ਦਿੱਤਾ ਸੀ।

17ਰਾਜਾ ਆਹਾਜ਼ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ। ਉਸਨੇ ਸਾਗਰੀ ਹੌਦ ਨੂੰ ਪਿੱਤਲ ਦੇ ਬਲਦਾਂ ਤੋਂ ਹਟਾ ਦਿੱਤਾ ਜੋ ਇਸਨੂੰ ਸਹਾਰਾ ਦਿੰਦੇ ਸਨ ਅਤੇ ਇਸਨੂੰ ਇੱਕ ਪੱਥਰ ਦੀ ਨੀਂਹ ਉੱਤੇ ਰੱਖ ਦਿੱਤਾ।

18ਉਸ ਨੇ ਸਬਤ ਦੇ ਦਿਨ ਦੀ ਛੱਤ ਜੋ ਹੈਕਲ ਵਿੱਚ ਬਣਾਈ ਗਈ ਸੀ, ਅਤੇ ਅੱਸ਼ੂਰ ਦੇ ਰਾਜੇ ਦੇ ਸਨਮਾਨ ਵਿੱਚ ਯਾਹਵੇਹ ਦੇ ਭਵਨ ਦੇ ਬਾਹਰ ਸ਼ਾਹੀ ਪ੍ਰਵੇਸ਼ ਮਾਰਗ ਨੂੰ ਹਟਾ ਦਿੱਤਾ।

19ਆਹਾਜ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।

20ਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਹਿਜ਼ਕੀਯਾਹ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.