18ਉਸ ਨੇ ਸਬਤ ਦੇ ਦਿਨ ਦੀ ਛੱਤ ਜੋ ਹੈਕਲ ਵਿੱਚ ਬਣਾਈ ਗਈ ਸੀ, ਅਤੇ ਅੱਸ਼ੂਰ ਦੇ ਰਾਜੇ ਦੇ ਸਨਮਾਨ ਵਿੱਚ ਯਾਹਵੇਹ ਦੇ ਭਵਨ ਦੇ ਬਾਹਰ ਸ਼ਾਹੀ ਪ੍ਰਵੇਸ਼ ਮਾਰਗ ਨੂੰ ਹਟਾ ਦਿੱਤਾ।
19ਆਹਾਜ਼ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਜੋ ਕੁਝ ਉਸ ਨੇ ਕੀਤਾ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ।
20ਆਹਾਜ਼ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਹਿਜ਼ਕੀਯਾਹ ਉਸ ਤੋਂ ਬਾਅਦ ਰਾਜਾ ਬਣਿਆ।