20ਇਸ ਲਈ ਯਾਹਵੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ; ਉਸਨੇ ਉਹਨਾਂ ਨੂੰ ਦੁਖੀ ਕੀਤਾ ਅਤੇ ਉਹਨਾਂ ਨੂੰ ਲੁੱਟਣ ਵਾਲਿਆਂ ਦੇ ਹੱਥਾਂ ਵਿੱਚ ਦੇ ਦਿੱਤਾ, ਜਦੋਂ ਤੱਕ ਉਸਨੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਬਾਹਰ ਨਾ ਕੱਢ ਦਿੱਤਾ।
21ਜਦੋਂ ਉਸ ਨੇ ਇਸਰਾਏਲ ਨੂੰ ਦਾਵੀਦ ਦੇ ਘਰਾਣੇ ਵਿੱਚੋਂ ਕੱਢ ਦਿੱਤਾ, ਤਾਂ ਉਹਨਾਂ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਆਪਣਾ ਰਾਜਾ ਬਣਾਇਆ। ਯਾਰਾਬੁਆਮ ਨੇ ਇਸਰਾਏਲ ਨੂੰ ਯਾਹਵੇਹ ਦੇ ਪਿੱਛੇ ਚੱਲਣ ਤੋਂ ਭਟਕਾਇਆ ਅਤੇ ਉਹਨਾਂ ਕੋਲੋ ਵੱਡਾ ਪਾਪ ਕਰਵਾਇਆ।
22ਇਸਰਾਏਲੀ ਉਹਨਾਂ ਸਾਰੇ ਪਾਪਾਂ ਵਿੱਚ ਚੱਲਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਨਾ ਛੱਡਿਆ
23ਇੱਥੋਂ ਤੱਕ ਕਿ ਯਾਹਵੇਹ ਨੇ ਇਸਰਾਏਲ ਨੂੰ ਆਪਣੀ ਹਜ਼ੂਰੀ ਤੋਂ ਦੂਰ ਨਾ ਕਰ ਦਿੱਤਾ, ਜਿਵੇਂ ਉਸਨੇ ਆਪਣੇ ਸਾਰੇ ਸੇਵਕਾਂ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਇਸ ਲਈ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਦੇਸ਼ ਤੋਂ ਅੱਸ਼ੂਰ ਵਿੱਚ ਗ਼ੁਲਾਮੀ ਵਿੱਚ ਲਿਆਂਦਾ ਗਿਆ ਸੀ, ਅਤੇ ਜਿੱਥੇ ਉਹ ਅਜੇ ਦੇ ਦਿਨ ਤੱਕ ਹੈ।
24ਅੱਸ਼ੂਰ ਦੇ ਰਾਜੇ ਨੇ ਬਾਬੇਲ, ਕੁਤਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ ਸਾਮਰਿਯਾ ਦੇ ਕਸਬਿਆਂ ਵਿੱਚ ਇਸਰਾਏਲੀਆਂ ਦੀ ਥਾਂ ਵਸਾਇਆ। ਉਹਨਾਂ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਉਸਦੇ ਨਗਰਾਂ ਵਿੱਚ ਰਹਿਣ ਲੱਗੇ।