2 ਰਾਜਿਆਂ 17

ਇੱਥੋਂ ਤੱਕ ਕਿ ਯਾਹਵੇਹ ਨੇ ਇਸਰਾਏਲ ਨੂੰ ਆਪਣੀ ਹਜ਼ੂਰੀ ਤੋਂ ਦੂਰ ਨਾ ਕਰ ਦਿੱਤਾ, ਜਿਵੇਂ ਉਸਨੇ ਆਪਣੇ ਸਾਰੇ ਸੇਵਕਾਂ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਇਸ ਲਈ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਦੇਸ਼ ਤੋਂ ਅੱਸ਼ੂਰ ਵਿੱਚ ਗ਼ੁਲਾਮੀ ਵਿੱਚ ਲਿਆਂਦਾ ਗਿਆ ਸੀ, ਅਤੇ ਜਿੱਥੇ ਉਹ ਅਜੇ ਦੇ ਦਿਨ ਤੱਕ ਹੈ।

2 Kings 17:23 (UKJV) Until the LORD removed Israel out of his sight, as he had said by all his servants the prophets. So was Israel carried away out of their own land to Assyria unto this day.

21ਜਦੋਂ ਉਸ ਨੇ ਇਸਰਾਏਲ ਨੂੰ ਦਾਵੀਦ ਦੇ ਘਰਾਣੇ ਵਿੱਚੋਂ ਕੱਢ ਦਿੱਤਾ, ਤਾਂ ਉਹਨਾਂ ਨੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੂੰ ਆਪਣਾ ਰਾਜਾ ਬਣਾਇਆ। ਯਾਰਾਬੁਆਮ ਨੇ ਇਸਰਾਏਲ ਨੂੰ ਯਾਹਵੇਹ ਦੇ ਪਿੱਛੇ ਚੱਲਣ ਤੋਂ ਭਟਕਾਇਆ ਅਤੇ ਉਹਨਾਂ ਕੋਲੋ ਵੱਡਾ ਪਾਪ ਕਰਵਾਇਆ।

22ਇਸਰਾਏਲੀ ਉਹਨਾਂ ਸਾਰੇ ਪਾਪਾਂ ਵਿੱਚ ਚੱਲਦੇ ਰਹੇ ਜੋ ਯਾਰਾਬੁਆਮ ਨੇ ਕੀਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਨਾ ਛੱਡਿਆ

23ਇੱਥੋਂ ਤੱਕ ਕਿ ਯਾਹਵੇਹ ਨੇ ਇਸਰਾਏਲ ਨੂੰ ਆਪਣੀ ਹਜ਼ੂਰੀ ਤੋਂ ਦੂਰ ਨਾ ਕਰ ਦਿੱਤਾ, ਜਿਵੇਂ ਉਸਨੇ ਆਪਣੇ ਸਾਰੇ ਸੇਵਕਾਂ ਨਬੀਆਂ ਰਾਹੀਂ ਚੇਤਾਵਨੀ ਦਿੱਤੀ ਸੀ। ਇਸ ਲਈ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਦੇਸ਼ ਤੋਂ ਅੱਸ਼ੂਰ ਵਿੱਚ ਗ਼ੁਲਾਮੀ ਵਿੱਚ ਲਿਆਂਦਾ ਗਿਆ ਸੀ, ਅਤੇ ਜਿੱਥੇ ਉਹ ਅਜੇ ਦੇ ਦਿਨ ਤੱਕ ਹੈ।

24ਅੱਸ਼ੂਰ ਦੇ ਰਾਜੇ ਨੇ ਬਾਬੇਲ, ਕੁਤਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ ਸਾਮਰਿਯਾ ਦੇ ਕਸਬਿਆਂ ਵਿੱਚ ਇਸਰਾਏਲੀਆਂ ਦੀ ਥਾਂ ਵਸਾਇਆ। ਉਹਨਾਂ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਉਸਦੇ ਨਗਰਾਂ ਵਿੱਚ ਰਹਿਣ ਲੱਗੇ।

25ਜਦੋਂ ਉਹ ਪਹਿਲੀ ਵਾਰ ਉੱਥੇ ਰਹਿੰਦੇ ਸਨ, ਉਹਨਾਂ ਨੇ ਯਾਹਵੇਹ ਦੀ ਉਪਾਸਨਾ ਨਹੀਂ ਕੀਤੀ ਇਸ ਲਈ ਯਾਹਵੇਹ ਨੇ ਉਹਨਾਂ ਵਿੱਚ ਸ਼ੇਰ ਭੇਜੇ ਅਤੇ ਉਹਨਾਂ ਨੇ ਕੁਝ ਲੋਕਾਂ ਨੂੰ ਮਾਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.