2 ਰਾਜਿਆਂ 17

ਅੱਸ਼ੂਰ ਦੇ ਰਾਜੇ ਨੂੰ ਖ਼ਬਰ ਦਿੱਤੀ ਗਈ, “ਜਿਨ੍ਹਾਂ ਲੋਕਾਂ ਨੂੰ ਤੁਸੀਂ ਸਾਮਰਿਯਾ ਦੇਸ਼ ਦੇ ਨਗਰਾਂ ਵਿੱਚ ਵਸਾਇਆ, ਉਹ ਉਸ ਦੇਸ਼ ਦੇ ਪਰਮੇਸ਼ਵਰ ਦੀ ਰੀਤ ਨੂੰ ਨਹੀਂ ਜਾਣਦੇ ਇਸ ਲਈ ਪਰਮੇਸ਼ਵਰ ਨੇ ਉਹਨਾਂ ਵਿੱਚ ਸ਼ੇਰ ਭੇਜੇ ਹਨ, ਅਤੇ ਉਹ ਮਾਰ ਰਹੇ ਹਨ, ਕਿਉਂਕਿ ਲੋਕ ਨਹੀਂ ਜਾਣਦੇ ਕੀ ਉਹ ਉਸ ਦੇਸ਼ ਪਰਮੇਸ਼ਵਰ ਦੀ ਰੀਤ ਕੀ ਹੈ।”

2 Kings 17:26 (UKJV) Wherefore they spoke to the king of Assyria, saying, The nations which you have removed, and placed in the cities of Samaria, know not the manner of the God of the land: therefore he has sent lions among them, and, behold, they slay them, because they know not the manner of the God of the land.

24ਅੱਸ਼ੂਰ ਦੇ ਰਾਜੇ ਨੇ ਬਾਬੇਲ, ਕੁਤਾਹ, ਅੱਵਾ, ਹਮਾਥ ਅਤੇ ਸਫ਼ਰਵਇਮ ਦੇ ਲੋਕਾਂ ਨੂੰ ਲਿਆ ਕੇ ਸਾਮਰਿਯਾ ਦੇ ਕਸਬਿਆਂ ਵਿੱਚ ਇਸਰਾਏਲੀਆਂ ਦੀ ਥਾਂ ਵਸਾਇਆ। ਉਹਨਾਂ ਨੇ ਸਾਮਰਿਯਾ ਉੱਤੇ ਕਬਜ਼ਾ ਕਰ ਲਿਆ ਅਤੇ ਉਸਦੇ ਨਗਰਾਂ ਵਿੱਚ ਰਹਿਣ ਲੱਗੇ।

25ਜਦੋਂ ਉਹ ਪਹਿਲੀ ਵਾਰ ਉੱਥੇ ਰਹਿੰਦੇ ਸਨ, ਉਹਨਾਂ ਨੇ ਯਾਹਵੇਹ ਦੀ ਉਪਾਸਨਾ ਨਹੀਂ ਕੀਤੀ ਇਸ ਲਈ ਯਾਹਵੇਹ ਨੇ ਉਹਨਾਂ ਵਿੱਚ ਸ਼ੇਰ ਭੇਜੇ ਅਤੇ ਉਹਨਾਂ ਨੇ ਕੁਝ ਲੋਕਾਂ ਨੂੰ ਮਾਰ ਦਿੱਤਾ।

26ਅੱਸ਼ੂਰ ਦੇ ਰਾਜੇ ਨੂੰ ਖ਼ਬਰ ਦਿੱਤੀ ਗਈ, “ਜਿਨ੍ਹਾਂ ਲੋਕਾਂ ਨੂੰ ਤੁਸੀਂ ਸਾਮਰਿਯਾ ਦੇਸ਼ ਦੇ ਨਗਰਾਂ ਵਿੱਚ ਵਸਾਇਆ, ਉਹ ਉਸ ਦੇਸ਼ ਦੇ ਪਰਮੇਸ਼ਵਰ ਦੀ ਰੀਤ ਨੂੰ ਨਹੀਂ ਜਾਣਦੇ ਇਸ ਲਈ ਪਰਮੇਸ਼ਵਰ ਨੇ ਉਹਨਾਂ ਵਿੱਚ ਸ਼ੇਰ ਭੇਜੇ ਹਨ, ਅਤੇ ਉਹ ਮਾਰ ਰਹੇ ਹਨ, ਕਿਉਂਕਿ ਲੋਕ ਨਹੀਂ ਜਾਣਦੇ ਕੀ ਉਹ ਉਸ ਦੇਸ਼ ਪਰਮੇਸ਼ਵਰ ਦੀ ਰੀਤ ਕੀ ਹੈ।”

27ਤਦ ਅੱਸ਼ੂਰ ਦੇ ਰਾਜੇ ਨੇ ਇਹ ਹੁਕਮ ਦਿੱਤਾ, “ਸਾਮਰਿਯਾ ਵਿੱਚੋਂ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਰਹਿਣ ਲਈ ਲੈ ਜਾਓ ਅਤੇ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਸਿਖਾਉਣ।”

28ਇਸ ਲਈ ਇੱਕ ਜਾਜਕ ਜੋ ਸਾਮਰਿਯਾ ਵਿੱਚੋਂ ਗ਼ੁਲਾਮ ਬਣਾ ਕੇ ਲਿਆਏ ਸਨ ਬੈਤਏਲ ਵਿੱਚ ਰਹਿਣ ਲਈ ਆਇਆ ਅਤੇ ਉਹਨਾਂ ਨੂੰ ਸਿਖਾਉਣ ਲੱਗ ਪਿਆ ਕਿ ਉਹਨਾਂ ਨੂੰ ਕਿਵੇਂ ਯਾਹਵੇਹ ਦੀ ਉਪਾਸਨਾ ਕਰਨੀ ਚਾਹੀਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.