2 ਰਾਜਿਆਂ 17

ਤਦ ਅੱਸ਼ੂਰ ਦੇ ਰਾਜੇ ਨੇ ਇਹ ਹੁਕਮ ਦਿੱਤਾ, “ਸਾਮਰਿਯਾ ਵਿੱਚੋਂ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਰਹਿਣ ਲਈ ਲੈ ਜਾਓ ਅਤੇ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਸਿਖਾਉਣ।”

2 Kings 17:27 (UKJV) Then the king of Assyria commanded, saying, Carry thither one of the priests whom all of you brought from thence; and let them go and dwell there, and let him teach them the manner of the God of the land.

25ਜਦੋਂ ਉਹ ਪਹਿਲੀ ਵਾਰ ਉੱਥੇ ਰਹਿੰਦੇ ਸਨ, ਉਹਨਾਂ ਨੇ ਯਾਹਵੇਹ ਦੀ ਉਪਾਸਨਾ ਨਹੀਂ ਕੀਤੀ ਇਸ ਲਈ ਯਾਹਵੇਹ ਨੇ ਉਹਨਾਂ ਵਿੱਚ ਸ਼ੇਰ ਭੇਜੇ ਅਤੇ ਉਹਨਾਂ ਨੇ ਕੁਝ ਲੋਕਾਂ ਨੂੰ ਮਾਰ ਦਿੱਤਾ।

26ਅੱਸ਼ੂਰ ਦੇ ਰਾਜੇ ਨੂੰ ਖ਼ਬਰ ਦਿੱਤੀ ਗਈ, “ਜਿਨ੍ਹਾਂ ਲੋਕਾਂ ਨੂੰ ਤੁਸੀਂ ਸਾਮਰਿਯਾ ਦੇਸ਼ ਦੇ ਨਗਰਾਂ ਵਿੱਚ ਵਸਾਇਆ, ਉਹ ਉਸ ਦੇਸ਼ ਦੇ ਪਰਮੇਸ਼ਵਰ ਦੀ ਰੀਤ ਨੂੰ ਨਹੀਂ ਜਾਣਦੇ ਇਸ ਲਈ ਪਰਮੇਸ਼ਵਰ ਨੇ ਉਹਨਾਂ ਵਿੱਚ ਸ਼ੇਰ ਭੇਜੇ ਹਨ, ਅਤੇ ਉਹ ਮਾਰ ਰਹੇ ਹਨ, ਕਿਉਂਕਿ ਲੋਕ ਨਹੀਂ ਜਾਣਦੇ ਕੀ ਉਹ ਉਸ ਦੇਸ਼ ਪਰਮੇਸ਼ਵਰ ਦੀ ਰੀਤ ਕੀ ਹੈ।”

27ਤਦ ਅੱਸ਼ੂਰ ਦੇ ਰਾਜੇ ਨੇ ਇਹ ਹੁਕਮ ਦਿੱਤਾ, “ਸਾਮਰਿਯਾ ਵਿੱਚੋਂ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਰਹਿਣ ਲਈ ਲੈ ਜਾਓ ਅਤੇ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਸਿਖਾਉਣ।”

28ਇਸ ਲਈ ਇੱਕ ਜਾਜਕ ਜੋ ਸਾਮਰਿਯਾ ਵਿੱਚੋਂ ਗ਼ੁਲਾਮ ਬਣਾ ਕੇ ਲਿਆਏ ਸਨ ਬੈਤਏਲ ਵਿੱਚ ਰਹਿਣ ਲਈ ਆਇਆ ਅਤੇ ਉਹਨਾਂ ਨੂੰ ਸਿਖਾਉਣ ਲੱਗ ਪਿਆ ਕਿ ਉਹਨਾਂ ਨੂੰ ਕਿਵੇਂ ਯਾਹਵੇਹ ਦੀ ਉਪਾਸਨਾ ਕਰਨੀ ਚਾਹੀਦੀ ਹੈ।

29ਤਦ ਵੀ, ਹਰੇਕ ਕੌਮ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ, ਅਤੇ ਉਹਨਾਂ ਕਈ ਨਗਰਾਂ ਵਿੱਚ ਜਿੱਥੇ ਉਹ ਵੱਸਦੇ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਹਨਾਂ ਨੂੰ ਰੱਖ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.