2 ਰਾਜਿਆਂ 17

ਤਦ ਵੀ, ਹਰੇਕ ਕੌਮ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ, ਅਤੇ ਉਹਨਾਂ ਕਈ ਨਗਰਾਂ ਵਿੱਚ ਜਿੱਥੇ ਉਹ ਵੱਸਦੇ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਹਨਾਂ ਨੂੰ ਰੱਖ ਦਿੱਤਾ।

2 Kings 17:29 (UKJV) Nevertheless every nation made gods of their own, and put them in the houses of the high places which the Samaritans had made, every nation in their cities wherein they dwelt.

27ਤਦ ਅੱਸ਼ੂਰ ਦੇ ਰਾਜੇ ਨੇ ਇਹ ਹੁਕਮ ਦਿੱਤਾ, “ਸਾਮਰਿਯਾ ਵਿੱਚੋਂ ਜਿਨ੍ਹਾਂ ਜਾਜਕਾਂ ਨੂੰ ਤੁਸੀਂ ਗੁਲਾਮ ਬਣਾ ਕੇ ਲੈ ਆਏ ਹੋ, ਉਹਨਾਂ ਵਿੱਚੋਂ ਇੱਕ ਨੂੰ ਉੱਥੇ ਰਹਿਣ ਲਈ ਲੈ ਜਾਓ ਅਤੇ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਸਿਖਾਉਣ।”

28ਇਸ ਲਈ ਇੱਕ ਜਾਜਕ ਜੋ ਸਾਮਰਿਯਾ ਵਿੱਚੋਂ ਗ਼ੁਲਾਮ ਬਣਾ ਕੇ ਲਿਆਏ ਸਨ ਬੈਤਏਲ ਵਿੱਚ ਰਹਿਣ ਲਈ ਆਇਆ ਅਤੇ ਉਹਨਾਂ ਨੂੰ ਸਿਖਾਉਣ ਲੱਗ ਪਿਆ ਕਿ ਉਹਨਾਂ ਨੂੰ ਕਿਵੇਂ ਯਾਹਵੇਹ ਦੀ ਉਪਾਸਨਾ ਕਰਨੀ ਚਾਹੀਦੀ ਹੈ।

29ਤਦ ਵੀ, ਹਰੇਕ ਕੌਮ ਨੇ ਵੱਖੋ-ਵੱਖ ਆਪਣੇ ਦੇਵਤੇ ਬਣਾਏ, ਅਤੇ ਉਹਨਾਂ ਕਈ ਨਗਰਾਂ ਵਿੱਚ ਜਿੱਥੇ ਉਹ ਵੱਸਦੇ ਸਨ, ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਹਨਾਂ ਨੂੰ ਰੱਖ ਦਿੱਤਾ।

30ਬਾਬੇਲ ਦੇ ਲੋਕਾਂ ਨੇ ਸੁੱਕੋਥ ਬੇਨੋਥ ਨੂੰ ਬਣਾਇਆ, ਕੂਥ ਦੇ ਲੋਕਾਂ ਨੇ ਨੇਰਗਾਲ ਨੂੰ ਬਣਾਇਆ ਅਤੇ ਹਮਾਥ ਦੇ ਲੋਕਾਂ ਨੇ ਅਸ਼ੀਮਾ ਨੂੰ ਬਣਾਇਆ।

31ਅਵੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਬਣਾਇਆ ਅਤੇ ਸਫ਼ਰਵੀਆਂ ਨੇ ਆਪਣੇ ਬਾਲਕਾਂ ਨੂੰ ਅਦਰਮਲੇਕ ਅਤੇ ਅਨਾਮਲੇਕ ਦੇ ਲਈ ਜੋ ਸਫ਼ਰਵਇਮ ਦੇ ਦੇਵਤੇ ਸਨ ਅੱਗ ਵਿੱਚ ਸਾੜਦੇ ਹੁੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.