2 ਰਾਜਿਆਂ 17

ਅੱਸ਼ੂਰ ਦਾ ਰਾਜਾ ਸ਼ਾਲਮਨੇਸਰ ਹੋਸ਼ੇਆ ਉੱਤੇ ਹਮਲਾ ਕਰਨ ਲਈ ਆਇਆ, ਜੋ ਸ਼ਾਲਮਨੇਸਰ ਦਾ ਦਾਸ ਸੀ ਅਤੇ ਉਸ ਨੇ ਉਸ ਨੂੰ ਟੈਕਸ ਵੀ ਦਿੱਤਾ ਸੀ।

2 Kings 17:3 (UKJV) Against him came up Shalmaneser king of Assyria; and Hoshea became his servant, and gave him presents.

1ਯਹੂਦਾਹ ਦੇ ਪਾਤਸ਼ਾਹ ਆਹਾਜ਼ ਦੇ ਬਾਰ੍ਹਵੇਂ ਸਾਲ ਏਲਾਹ ਦਾ ਪੁੱਤਰ ਹੋਸ਼ੇਆ ਸਾਮਰਿਯਾ ਵਿੱਚ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਨੌਂ ਸਾਲ ਰਾਜ ਕੀਤਾ।

2ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ, ਪਰ ਇਸਰਾਏਲ ਦੇ ਰਾਜਿਆਂ ਵਾਂਗ ਨਹੀਂ ਜੋ ਉਸ ਤੋਂ ਪਹਿਲਾਂ ਸਨ।

3ਅੱਸ਼ੂਰ ਦਾ ਰਾਜਾ ਸ਼ਾਲਮਨੇਸਰ ਹੋਸ਼ੇਆ ਉੱਤੇ ਹਮਲਾ ਕਰਨ ਲਈ ਆਇਆ, ਜੋ ਸ਼ਾਲਮਨੇਸਰ ਦਾ ਦਾਸ ਸੀ ਅਤੇ ਉਸ ਨੇ ਉਸ ਨੂੰ ਟੈਕਸ ਵੀ ਦਿੱਤਾ ਸੀ।

4ਪਰ ਅੱਸ਼ੂਰ ਦੇ ਰਾਜੇ ਨੂੰ ਪਤਾ ਲੱਗਾ ਕਿ ਹੋਸ਼ੇਆ ਇੱਕ ਗੱਦਾਰ ਸੀ, ਕਿਉਂਕਿ ਉਸਨੇ ਮਿਸਰ ਦੇ ਰਾਜੇ ਸੋਆ ਕੋਲ ਦੂਤ ਭੇਜੇ ਸਨ ਅਤੇ ਉਸਨੇ ਹੁਣ ਅੱਸ਼ੂਰ ਦੇ ਰਾਜੇ ਨੂੰ ਟੈਕਸ ਨਹੀਂ ਚੁਕਾਇਆ, ਜਿਵੇਂ ਉਹ ਹਰ ਸਾਲ ਕਰਦਾ ਸੀ। ਇਸ ਲਈ ਸ਼ਾਲਮਾਨੇਸਰ ਨੇ ਉਸਨੂੰ ਫੜ ਲਿਆ ਅਤੇ ਕੈਦ ਵਿੱਚ ਪਾ ਦਿੱਤਾ।

5ਅੱਸ਼ੂਰ ਦੇ ਰਾਜਾ ਨੇ ਸਾਮਰਿਯਾ ਦੇ ਵਿਰੁੱਧ ਕੂਚ ਕੀਤਾ ਅਤੇ ਸਾਮਰਿਯਾ ਦੇ ਵਿਰੁੱਧ ਚੜ੍ਹਾਈ ਕੀਤੀ, ਅਤੇ ਤਿੰਨ ਸਾਲਾਂ ਤੱਕ ਉਸਨੂੰ ਘੇਰਾ ਪਾ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.