14ਇਸ ਲਈ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੇ ਅੱਸ਼ੂਰ ਦੇ ਰਾਜੇ ਨੂੰ ਲਾਕੀਸ਼ ਵਿੱਚ ਇਹ ਸੰਦੇਸ਼ ਭੇਜਿਆ: “ਮੈਂ ਗਲਤ ਕੀਤਾ ਹੈ। ਮੇਰੇ ਕੋਲੋਂ ਹਟ ਜਾਓ, ਅਤੇ ਜੋ ਵੀ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ।” ਅੱਸ਼ੂਰ ਦੇ ਰਾਜੇ ਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਤੋਂ ਤਿੰਨ ਸੌ ਤੋੜੇ ਚਾਂਦੀ ਅਤੇ ਤੀਹ ਤੋੜੇ ਸੋਨਾ ਦਿੱਤਾ।
15ਇਸ ਲਈ ਹਿਜ਼ਕੀਯਾਹ ਨੇ ਉਸਨੂੰ ਉਹ ਸਾਰੀ ਚਾਂਦੀ ਦੇ ਦਿੱਤੀ ਜੋ ਯਾਹਵੇਹ ਦੇ ਭਵਨ ਵਿੱਚ ਅਤੇ ਸ਼ਾਹੀ ਮਹਿਲ ਦੇ ਖ਼ਜ਼ਾਨਿਆਂ ਵਿੱਚ ਪਾਈ ਗਈ ਸੀ।
16ਇਸ ਸਮੇਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਉਹ ਸੋਨਾ ਲਾਹ ਦਿੱਤਾ ਜਿਸ ਨਾਲ ਉਸਨੇ ਯਾਹਵੇਹ ਦੇ ਭਵਨ ਦੇ ਦਰਵਾਜ਼ਿਆਂ ਅਤੇ ਚੌਂਕਾਂ ਨੂੰ ਮੜ੍ਹਿਆਂ ਹੋਇਆ ਸੀ, ਅਤੇ ਇਸਨੂੰ ਅੱਸ਼ੂਰ ਦੇ ਰਾਜੇ ਨੂੰ ਦੇ ਦਿੱਤਾ।
17ਅੱਸ਼ੂਰ ਦੇ ਰਾਜੇ ਨੇ ਆਪਣੇ ਸਰਬ-ਉੱਚ ਸੈਨਾਪਤੀ, ਆਪਣੇ ਮੁੱਖ ਅਫ਼ਸਰ ਅਤੇ ਆਪਣੇ ਖੇਤਰੀ ਸੈਨਾਪਤੀ ਨੂੰ ਵੱਡੀ ਫ਼ੌਜ ਦੇ ਨਾਲ ਲਾਕੀਸ਼ ਤੋਂ ਯੇਰੂਸ਼ਲੇਮ ਵਿੱਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਉਹ ਯੇਰੂਸ਼ਲੇਮ ਤੱਕ ਆਏ ਅਤੇ ਧੋਬੀਆਂ ਦੇ ਖੇਤ ਨੂੰ ਜਾਣ ਵਾਲੇ ਰਸਤੇ ਉੱਤੇ, ਉੱਪਰਲੇ ਤਲਾਬ ਦੇ ਪਾਣੀ ਦੇ ਕੋਲ ਰੁਕ ਗਏ।
18ਉਹਨਾਂ ਨੇ ਰਾਜੇ ਨੂੰ ਬੁਲਾਇਆ; ਅਤੇ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ, ਜੋ ਲਿਖਾਰੀ ਸੀ, ਉਹਨਾਂ ਕੋਲ ਬਾਹਰ ਆਏ।