2 ਰਾਜਿਆਂ 19

ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਉਸ ਦੇ ਵਿਰੁੱਧ ਬੋਲਿਆ ਹੈ: “ ‘ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਹੈ ਅਤੇ ਤੇਰਾ ਮਜ਼ਾਕ ਉਡਾਉਂਦੀ ਹੈ। ਯੇਰੂਸ਼ਲੇਮ ਦੀ ਧੀ ਆਪਣਾ ਸਿਰ ਹਿਲਾਉਂਦੀ ਹੈ ਜਦੋਂ ਤੂੰ ਭੱਜਦਾ ਹੈ।

2 Kings 19:21 (UKJV) This is the word that the LORD has spoken concerning him; The virgin the daughter of Zion has despised you, and laughed you to scorn; the daughter of Jerusalem has shaken her head at you.

19ਹੁਣ ਹੇ ਯਾਹਵੇਹ ਸਾਡੇ ਪਰਮੇਸ਼ਵਰ ਸਾਨੂੰ ਉਸ ਦੇ ਹੱਥੋਂ ਛੁਡਾ ਤਾਂ ਜੋ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਯਾਹਵੇਹ ਪਰਮੇਸ਼ਵਰ ਹੈ।”

20ਤਦ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਸੁਨੇਹਾ ਭੇਜਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ ਕਿ ਮੈਂ ਅੱਸ਼ੂਰ ਦੇ ਰਾਜੇ ਸਨਹੇਰੀਬ ਬਾਰੇ ਤੇਰੀ ਪ੍ਰਾਰਥਨਾ ਸੁਣ ਲਈ ਹੈ।

21ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਉਸ ਦੇ ਵਿਰੁੱਧ ਬੋਲਿਆ ਹੈ: “ ‘ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਹੈ ਅਤੇ ਤੇਰਾ ਮਜ਼ਾਕ ਉਡਾਉਂਦੀ ਹੈ। ਯੇਰੂਸ਼ਲੇਮ ਦੀ ਧੀ ਆਪਣਾ ਸਿਰ ਹਿਲਾਉਂਦੀ ਹੈ ਜਦੋਂ ਤੂੰ ਭੱਜਦਾ ਹੈ।

22ਇਹ ਕੌਣ ਹੈ ਜਿਸਦਾ ਤੂੰ ਮਜ਼ਾਕ ਉਡਾਇਆ ਹੈ ਅਤੇ ਨਿੰਦਿਆ ਕੀਤੀ ਹੈ? ਤੂੰ ਕਿਸ ਦੇ ਵਿਰੁੱਧ ਆਵਾਜ਼ ਉਠਾਈ ਹੈ ਅਤੇ ਆਪਣੀਆਂ ਅੱਖਾਂ ਹੰਕਾਰ ਨਾਲ ਉੱਚੀਆਂ ਕੀਤੀਆਂ ਹਨ? ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦੇ ਵਿਰੁੱਧ!

23ਆਪਣੇ ਸੰਦੇਸ਼ਵਾਹਕਾਂ ਦੁਆਰਾ ਤੂੰ ਯਾਹਵੇਹ ਦਾ ਮਜ਼ਾਕ ਉਡਾਇਆ ਹੈ। ਅਤੇ ਤੂੰ ਆਖਿਆ ਹੈ, “ਆਪਣੇ ਬਹੁਤ ਸਾਰੇ ਰਥਾਂ ਨਾਲ ਮੈਂ ਪਹਾੜਾਂ ਦੀਆਂ ਉਚਾਈਆਂ, ਲਬਾਨੋਨ ਦੀਆਂ ਸਭ ਤੋਂ ਉਚਾਈਆਂ ਉੱਤੇ ਚੜ੍ਹਿਆ ਹਾਂ। ਮੈਂ ਇਸ ਦੇ ਸਭ ਤੋਂ ਉੱਚੇ ਦਿਆਰ, ਇਸ ਦੇ ਸਭ ਤੋਂ ਚੰਗੇ ਦਿਆਰ ਨੂੰ ਕੱਟ ਦਿੱਤਾ ਹੈ। ਮੈਂ ਇਸ ਦੇ ਉੱਚੇ-ਉੱਚੇ ਹਿੱਸਿਆਂ ਅਤੇ ਟਿਕਾਣਿਆ ਤੱਕ, ਇਸ ਦੇ ਜੰਗਲਾਂ ਵਿੱਚੋਂ ਸਭ ਤੋਂ ਵਧੀਆ ਫਲਦਾਰ ਵਾੜੀ ਵਿੱਚ ਜਾ ਪਹੁੰਚਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.