2 ਰਾਜਿਆਂ 19

ਇਹ ਕੌਣ ਹੈ ਜਿਸਦਾ ਤੂੰ ਮਜ਼ਾਕ ਉਡਾਇਆ ਹੈ ਅਤੇ ਨਿੰਦਿਆ ਕੀਤੀ ਹੈ? ਤੂੰ ਕਿਸ ਦੇ ਵਿਰੁੱਧ ਆਵਾਜ਼ ਉਠਾਈ ਹੈ ਅਤੇ ਆਪਣੀਆਂ ਅੱਖਾਂ ਹੰਕਾਰ ਨਾਲ ਉੱਚੀਆਂ ਕੀਤੀਆਂ ਹਨ? ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦੇ ਵਿਰੁੱਧ!

2 Kings 19:22 (UKJV) Whom have you reproached and blasphemed? and against whom have you exalted your voice, and lifted up yours eyes on high? even against the Holy One of Israel.

20ਤਦ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਹਿਜ਼ਕੀਯਾਹ ਨੂੰ ਸੁਨੇਹਾ ਭੇਜਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ ਕਿ ਮੈਂ ਅੱਸ਼ੂਰ ਦੇ ਰਾਜੇ ਸਨਹੇਰੀਬ ਬਾਰੇ ਤੇਰੀ ਪ੍ਰਾਰਥਨਾ ਸੁਣ ਲਈ ਹੈ।

21ਇਹ ਉਹ ਸ਼ਬਦ ਹੈ ਜੋ ਯਾਹਵੇਹ ਨੇ ਉਸ ਦੇ ਵਿਰੁੱਧ ਬੋਲਿਆ ਹੈ: “ ‘ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਹੈ ਅਤੇ ਤੇਰਾ ਮਜ਼ਾਕ ਉਡਾਉਂਦੀ ਹੈ। ਯੇਰੂਸ਼ਲੇਮ ਦੀ ਧੀ ਆਪਣਾ ਸਿਰ ਹਿਲਾਉਂਦੀ ਹੈ ਜਦੋਂ ਤੂੰ ਭੱਜਦਾ ਹੈ।

22ਇਹ ਕੌਣ ਹੈ ਜਿਸਦਾ ਤੂੰ ਮਜ਼ਾਕ ਉਡਾਇਆ ਹੈ ਅਤੇ ਨਿੰਦਿਆ ਕੀਤੀ ਹੈ? ਤੂੰ ਕਿਸ ਦੇ ਵਿਰੁੱਧ ਆਵਾਜ਼ ਉਠਾਈ ਹੈ ਅਤੇ ਆਪਣੀਆਂ ਅੱਖਾਂ ਹੰਕਾਰ ਨਾਲ ਉੱਚੀਆਂ ਕੀਤੀਆਂ ਹਨ? ਇਸਰਾਏਲ ਦੇ ਪਵਿੱਤਰ ਪਰਮੇਸ਼ਵਰ ਦੇ ਵਿਰੁੱਧ!

23ਆਪਣੇ ਸੰਦੇਸ਼ਵਾਹਕਾਂ ਦੁਆਰਾ ਤੂੰ ਯਾਹਵੇਹ ਦਾ ਮਜ਼ਾਕ ਉਡਾਇਆ ਹੈ। ਅਤੇ ਤੂੰ ਆਖਿਆ ਹੈ, “ਆਪਣੇ ਬਹੁਤ ਸਾਰੇ ਰਥਾਂ ਨਾਲ ਮੈਂ ਪਹਾੜਾਂ ਦੀਆਂ ਉਚਾਈਆਂ, ਲਬਾਨੋਨ ਦੀਆਂ ਸਭ ਤੋਂ ਉਚਾਈਆਂ ਉੱਤੇ ਚੜ੍ਹਿਆ ਹਾਂ। ਮੈਂ ਇਸ ਦੇ ਸਭ ਤੋਂ ਉੱਚੇ ਦਿਆਰ, ਇਸ ਦੇ ਸਭ ਤੋਂ ਚੰਗੇ ਦਿਆਰ ਨੂੰ ਕੱਟ ਦਿੱਤਾ ਹੈ। ਮੈਂ ਇਸ ਦੇ ਉੱਚੇ-ਉੱਚੇ ਹਿੱਸਿਆਂ ਅਤੇ ਟਿਕਾਣਿਆ ਤੱਕ, ਇਸ ਦੇ ਜੰਗਲਾਂ ਵਿੱਚੋਂ ਸਭ ਤੋਂ ਵਧੀਆ ਫਲਦਾਰ ਵਾੜੀ ਵਿੱਚ ਜਾ ਪਹੁੰਚਿਆ ਹਾਂ।

24ਮੈਂ ਪਰਦੇਸਾਂ ਵਿੱਚ ਖੂਹ ਪੁੱਟੇ ਹਨ ਅਤੇ ਉਥੋਂ ਦਾ ਪਾਣੀ ਪੀਤਾ ਹੈ। ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮੈਂ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.