29“ਤਦ ਹਿਜ਼ਕੀਯਾਹ ਇਹ ਤੇਰੇ ਲਈ ਨਿਸ਼ਾਨ ਹੋਵੇਗਾ: “ਇਸ ਸਾਲ ਤੁਸੀਂ ਉਹ ਖਾਓਗੇ ਜੋ ਆਪਣੇ ਆਪ ਉੱਗਦਾ ਹੈ, ਅਤੇ ਦੂਸਰੇ ਸਾਲ ਜੋ ਉਸ ਤੋਂ ਉੱਗਦਾ ਹੈ। ਪਰ ਤੀਸਰੇ ਸਾਲ ਬੀਜੋ ਅਤੇ ਵੱਢੋ, ਅੰਗੂਰੀ ਬਾਗ ਲਗਾਓ ਅਤੇ ਉਹਨਾਂ ਦਾ ਫਲ ਖਾਓ।
30ਤਦ ਉਹ ਲੋਕ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚੇ ਹੋਏ ਹਨ, ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ।
31ਕਿਉਂ ਜੋ ਯੇਰੂਸ਼ਲੇਮ ਵਿੱਚੋਂ ਇੱਕ ਬਕੀਆ ਆਵੇਗਾ, ਅਤੇ ਸੀਯੋਨ ਪਰਬਤ ਤੋਂ ਬਚਣ ਵਾਲਿਆਂ ਦਾ ਇੱਕ ਸਮੂਹ। ਯਾਹਵੇਹ ਸਰਬਸ਼ਕਤੀਮਾਨ ਅਣਖ ਨਾਲ ਇਸ ਨੂੰ ਪੂਰਾ ਕਰੇਗਾ।
32“ਇਸ ਲਈ ਯਾਹਵੇਹ ਅੱਸ਼ੂਰ ਦੇ ਰਾਜੇ ਬਾਰੇ ਇਹ ਆਖਦਾ ਹੈ: “ ‘ਉਹ ਨਾ ਇਸ ਸ਼ਹਿਰ ਵਿੱਚ ਵੜੇਗਾ ਅਤੇ ਨਾ ਹੀ ਇੱਥੇ ਤੀਰ ਚਲਾਵੇਗਾ। ਉਹ ਉਸ ਦੇ ਅੱਗੇ ਢਾਲ਼ ਲੈ ਕੇ ਨਹੀਂ ਆਵੇਗਾ ਨਾ ਉਸ ਦੇ ਵਿਰੁੱਧ ਘੇਰਾਬੰਦੀ ਕਰੇਗਾ।
33ਜਿਸ ਰਾਸਤੇ ਵੱਲ ਉਹ ਆਇਆ ਸੀ ਉਸੇ ਰਾਸਤੇ ਵਾਪਸ ਆ ਜਾਵੇਗਾ; ਉਹ ਇਸ ਸ਼ਹਿਰ ਵਿੱਚ ਦਾਖਲ ਨਹੀਂ ਹੋਵੇਗਾ, ਯਾਹਵੇਹ ਦਾ ਵਾਕ ਹੈ।