3ਉਨ੍ਹਾਂ ਨੇ ਉਸਨੂੰ ਕਿਹਾ, “ਹਿਜ਼ਕੀਯਾਹ ਇਹ ਆਖਦਾ ਹੈ, ਇਹ ਦਿਨ ਦੁੱਖ, ਝਿੜਕ ਅਤੇ ਸ਼ਰਮਿੰਦਗੀ ਦਾ ਦਿਨ ਹੈ, ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ।
4ਹੋ ਸਕਦਾ ਹੈ ਕਿ ਯਾਹਵੇਹ ਤੇਰਾ ਪਰਮੇਸ਼ਵਰ ਸੈਨਾਪਤੀ ਦੀਆਂ ਸਾਰੀਆਂ ਗੱਲਾਂ ਸੁਣ ਲਵੇ, ਜਿਸ ਨੂੰ ਉਸ ਦੇ ਮਾਲਕ, ਅੱਸ਼ੂਰ ਦੇ ਰਾਜੇ ਨੇ ਜਿਉਂਦੇ ਪਰਮੇਸ਼ਵਰ ਦਾ ਮਜ਼ਾਕ ਉਡਾਉਣ ਲਈ ਭੇਜਿਆ ਹੈ, ਅਤੇ ਉਹ ਉਸ ਨੂੰ ਇਨ੍ਹਾਂ ਸ਼ਬਦਾਂ ਲਈ ਝਿੜਕੇਗਾ। ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸੁਣੀਆਂ ਹਨ। ਇਸ ਲਈ ਬਚੇ ਹੋਏ ਲੋਕਾਂ ਲਈ ਪ੍ਰਾਰਥਨਾ ਕਰੋ ਜੋ ਅਜੇ ਵੀ ਬਚੇ ਹਨ।”
5ਜਦੋਂ ਰਾਜਾ ਹਿਜ਼ਕੀਯਾਹ ਦੇ ਅਧਿਕਾਰੀ ਯਸ਼ਾਯਾਹ ਕੋਲ ਆਏ,
6ਯਸ਼ਾਯਾਹ ਨੇ ਉਨ੍ਹਾਂ ਨੂੰ ਕਿਹਾ, “ਆਪਣੇ ਸੁਆਮੀ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬੋਲਿਆ ਹੈ, ਨਾ ਡਰੀਂ।
7ਸੁਣੋ! ਜਦੋਂ ਉਹ ਇੱਕ ਖਾਸ ਖ਼ਬਰ ਸੁਣੇਗਾ, ਮੈਂ ਉਸਨੂੰ ਉਸਦੇ ਆਪਣੇ ਦੇਸ਼ ਵਾਪਸ ਜਾਣ ਲਈ ਤਿਆਰ ਕਰਾਂਗਾ, ਅਤੇ ਉੱਥੇ ਮੈਂ ਉਸਨੂੰ ਤਲਵਾਰ ਨਾਲ ਵੱਢ ਸੁੱਟਾਂਗਾ।’ ”