2 ਰਾਜਿਆਂ 19

ਸੁਣੋ! ਜਦੋਂ ਉਹ ਇੱਕ ਖਾਸ ਖ਼ਬਰ ਸੁਣੇਗਾ, ਮੈਂ ਉਸਨੂੰ ਉਸਦੇ ਆਪਣੇ ਦੇਸ਼ ਵਾਪਸ ਜਾਣ ਲਈ ਤਿਆਰ ਕਰਾਂਗਾ, ਅਤੇ ਉੱਥੇ ਮੈਂ ਉਸਨੂੰ ਤਲਵਾਰ ਨਾਲ ਵੱਢ ਸੁੱਟਾਂਗਾ।’ ”

2 Kings 19:7 (UKJV) Behold, I will send a blast upon him, and he shall hear a rumour, and shall return to his own land; and I will cause him to fall by the sword in his own land.

5ਜਦੋਂ ਰਾਜਾ ਹਿਜ਼ਕੀਯਾਹ ਦੇ ਅਧਿਕਾਰੀ ਯਸ਼ਾਯਾਹ ਕੋਲ ਆਏ,

6ਯਸ਼ਾਯਾਹ ਨੇ ਉਨ੍ਹਾਂ ਨੂੰ ਕਿਹਾ, “ਆਪਣੇ ਸੁਆਮੀ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬੋਲਿਆ ਹੈ, ਨਾ ਡਰੀਂ।

7ਸੁਣੋ! ਜਦੋਂ ਉਹ ਇੱਕ ਖਾਸ ਖ਼ਬਰ ਸੁਣੇਗਾ, ਮੈਂ ਉਸਨੂੰ ਉਸਦੇ ਆਪਣੇ ਦੇਸ਼ ਵਾਪਸ ਜਾਣ ਲਈ ਤਿਆਰ ਕਰਾਂਗਾ, ਅਤੇ ਉੱਥੇ ਮੈਂ ਉਸਨੂੰ ਤਲਵਾਰ ਨਾਲ ਵੱਢ ਸੁੱਟਾਂਗਾ।’ ”

8ਜਦੋਂ ਸੈਨਾਪਤੀ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼ ਛੱਡ ਗਿਆ ਹੈ, ਤਾਂ ਉਹ ਪਿੱਛੇ ਹਟ ਗਿਆ ਅਤੇ ਉਸਨੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਲੜਦਿਆਂ ਦੇਖਿਆ।

9ਹੁਣ ਸਨਹੇਰੀਬ ਨੂੰ ਖ਼ਬਰ ਮਿਲੀ ਕਿ ਕੂਸ਼ ਦਾ ਰਾਜਾ ਤਿਰਹਾਕਾਹ ਉਸ ਨਾਲ ਲੜਨ ਲਈ ਕੂਚ ਕਰ ਰਿਹਾ ਹੈ। ਇਸ ਲਈ ਉਸਨੇ ਦੁਬਾਰਾ ਹਿਜ਼ਕੀਯਾਹ ਕੋਲ ਇਹ ਸ਼ਬਦ ਲੈ ਕੇ ਸੰਦੇਸ਼ਵਾਹਕ ਭੇਜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.