6ਯਸ਼ਾਯਾਹ ਨੇ ਉਨ੍ਹਾਂ ਨੂੰ ਕਿਹਾ, “ਆਪਣੇ ਸੁਆਮੀ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬੋਲਿਆ ਹੈ, ਨਾ ਡਰੀਂ।
7ਸੁਣੋ! ਜਦੋਂ ਉਹ ਇੱਕ ਖਾਸ ਖ਼ਬਰ ਸੁਣੇਗਾ, ਮੈਂ ਉਸਨੂੰ ਉਸਦੇ ਆਪਣੇ ਦੇਸ਼ ਵਾਪਸ ਜਾਣ ਲਈ ਤਿਆਰ ਕਰਾਂਗਾ, ਅਤੇ ਉੱਥੇ ਮੈਂ ਉਸਨੂੰ ਤਲਵਾਰ ਨਾਲ ਵੱਢ ਸੁੱਟਾਂਗਾ।’ ”
8ਜਦੋਂ ਸੈਨਾਪਤੀ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼ ਛੱਡ ਗਿਆ ਹੈ, ਤਾਂ ਉਹ ਪਿੱਛੇ ਹਟ ਗਿਆ ਅਤੇ ਉਸਨੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਲੜਦਿਆਂ ਦੇਖਿਆ।
9ਹੁਣ ਸਨਹੇਰੀਬ ਨੂੰ ਖ਼ਬਰ ਮਿਲੀ ਕਿ ਕੂਸ਼ ਦਾ ਰਾਜਾ ਤਿਰਹਾਕਾਹ ਉਸ ਨਾਲ ਲੜਨ ਲਈ ਕੂਚ ਕਰ ਰਿਹਾ ਹੈ। ਇਸ ਲਈ ਉਸਨੇ ਦੁਬਾਰਾ ਹਿਜ਼ਕੀਯਾਹ ਕੋਲ ਇਹ ਸ਼ਬਦ ਲੈ ਕੇ ਸੰਦੇਸ਼ਵਾਹਕ ਭੇਜੇ।
10“ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ਵਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ‘ਯੇਰੂਸ਼ਲੇਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।’