2 ਰਾਜਿਆਂ 19

“ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ਵਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ‘ਯੇਰੂਸ਼ਲੇਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।’

2 Kings 19:10 (UKJV) Thus shall all of you speak to Hezekiah king of Judah, saying, Let not your God in whom you trust deceive you, saying, Jerusalem shall not be delivered into the hand of the king of Assyria.

8ਜਦੋਂ ਸੈਨਾਪਤੀ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼ ਛੱਡ ਗਿਆ ਹੈ, ਤਾਂ ਉਹ ਪਿੱਛੇ ਹਟ ਗਿਆ ਅਤੇ ਉਸਨੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਲੜਦਿਆਂ ਦੇਖਿਆ।

9ਹੁਣ ਸਨਹੇਰੀਬ ਨੂੰ ਖ਼ਬਰ ਮਿਲੀ ਕਿ ਕੂਸ਼ ਦਾ ਰਾਜਾ ਤਿਰਹਾਕਾਹ ਉਸ ਨਾਲ ਲੜਨ ਲਈ ਕੂਚ ਕਰ ਰਿਹਾ ਹੈ। ਇਸ ਲਈ ਉਸਨੇ ਦੁਬਾਰਾ ਹਿਜ਼ਕੀਯਾਹ ਕੋਲ ਇਹ ਸ਼ਬਦ ਲੈ ਕੇ ਸੰਦੇਸ਼ਵਾਹਕ ਭੇਜੇ।

10“ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ਵਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ‘ਯੇਰੂਸ਼ਲੇਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।’

11ਤੂੰ ਜ਼ਰੂਰ ਸੁਣਿਆ ਹੋਵੇਗਾ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰੇ ਦੇਸ਼ਾਂ ਨਾਲ ਕੀ ਕੀਤਾ, ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਕੀ ਤੂੰ ਬਚ ਜਾਵੇਗਾ?

12ਕੀ ਉਨ੍ਹਾਂ ਕੌਮਾਂ ਦੇ ਦੇਵਤਿਆਂ ਨੇ ਜਿਨ੍ਹਾਂ ਨੂੰ ਮੇਰੇ ਪੂਰਵਜਾਂ ਨੇ ਨਾਸ ਕੀਤਾ ਸੀ, ਅਰਥਾਤ ਗੋਜ਼ਾਨ, ਹਾਰਾਨ, ਰੇਜ਼ਫ਼ ਅਤੇ ਅਦਨ ਦੇ ਲੋਕਾਂ ਨੂੰ ਜਿਹੜੇ ਤਲਾੱਸਾਰ ਵਿੱਚ ਸਨ, ਉਨ੍ਹਾਂ ਨੂੰ ਛੁਡਾਇਆ ਸੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.