2 ਰਾਜਿਆਂ 2

ਅਲੀਸ਼ਾ ਨੇ ਇਹ ਵੇਖਿਆ ਅਤੇ ਚੀਕਿਆ, “ਹੇ ਮੇਰੇ ਪਿਤਾ! ਹੇ ਮੇਰੇ ਪਿਤਾ! ਮੈਂ ਇਸਰਾਏਲ ਦੇ ਰੱਥਾਂ ਅਤੇ ਘੋੜਸਵਾਰਾਂ ਨੂੰ ਦੇਖਦਾ ਹਾਂ!” ਜਦ ਅਲੀਸ਼ਾ ਨੇ ਉਸਨੂੰ ਫਿਰ ਨਹੀਂ ਦੇਖਿਆ ਤਾਂ ਉਸ ਨੇ ਉਸ ਦਾ ਕੱਪੜਾ ਫ਼ੜ ਲਿਆ ਅਤੇ ਉਦਾਸ ਹੋ ਕੇ ਉਸ ਕੱਪੜੇ ਦੋ ਟੁਕੜੇ ਕਰ ਦਿੱਤੇ।

2 Kings 2:12 (UKJV) And Elisha saw it, and he cried, My father, my father, the chariot of Israel, and the horsemen thereof. And he saw him no more: and he took hold of his own clothes, and rent them in two pieces.

10ਏਲੀਯਾਹ ਨੇ ਕਿਹਾ, “ਤੂੰ ਇੱਕ ਔਖੀ ਚੀਜ਼ ਮੰਗੀ ਹੈ, ਫਿਰ ਵੀ ਜੇ ਤੂੰ ਮੈਨੂੰ ਜਾਂਦੇ ਹੋਏ ਵੇਖੇਂ ਜਦੋਂ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਨਾਲ ਉਵੇਂ ਹੀ ਹੋਵੇਗਾ, ਪਰ ਤੂੰ ਜੇ ਨਹੀਂ ਵੇਖਿਆ ਤਾਂ ਇਹ ਨਹੀਂ ਹੋਵੇਗਾ।”

11ਜਦੋਂ ਉਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ, ਤਾਂ ਅਚਾਨਕ ਉੱਥੇ ਅਗਨ ਰੱਥ ਅਤੇ ਅਗਨ ਘੋੜੇ ਪ੍ਰਗਟ ਹੋਏ ਜਿੰਨ੍ਹਾਂ ਨੇ ਉਹਨਾਂ ਦੋਹਾਂ ਨੂੰ ਵੱਖ-ਵੱਖ ਕਰ ਦਿੱਤਾ ਅਤੇ ਏਲੀਯਾਹ ਇੱਕ ਵਾਵਰੋਲੇ ਵਿੱਚ ਸਵਰਗ ਨੂੰ ਉਠਾਇਆ ਗਿਆ।

12ਅਲੀਸ਼ਾ ਨੇ ਇਹ ਵੇਖਿਆ ਅਤੇ ਚੀਕਿਆ, “ਹੇ ਮੇਰੇ ਪਿਤਾ! ਹੇ ਮੇਰੇ ਪਿਤਾ! ਮੈਂ ਇਸਰਾਏਲ ਦੇ ਰੱਥਾਂ ਅਤੇ ਘੋੜਸਵਾਰਾਂ ਨੂੰ ਦੇਖਦਾ ਹਾਂ!” ਜਦ ਅਲੀਸ਼ਾ ਨੇ ਉਸਨੂੰ ਫਿਰ ਨਹੀਂ ਦੇਖਿਆ ਤਾਂ ਉਸ ਨੇ ਉਸ ਦਾ ਕੱਪੜਾ ਫ਼ੜ ਲਿਆ ਅਤੇ ਉਦਾਸ ਹੋ ਕੇ ਉਸ ਕੱਪੜੇ ਦੋ ਟੁਕੜੇ ਕਰ ਦਿੱਤੇ।

13ਤਦ ਅਲੀਸ਼ਾ ਨੇ ਏਲੀਯਾਹ ਦੀ ਚਾਦਰ ਜੋ ਉਸ ਦੇ ਉੱਤੋਂ ਡਿੱਗੀ ਸੀ ਚੁੱਕ ਲਈ ਅਤੇ ਵਾਪਸ ਜਾ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ।

14ਉਸ ਨੇ ਏਲੀਯਾਹ ਤੋਂ ਡਿੱਗੀ ਹੋਈ ਚਾਦਰ ਨੂੰ ਲੈ ਲਿਆ ਅਤੇ ਪਾਣੀ ਉੱਤੇ ਮਾਰਿਆ। ਉਸ ਨੇ ਆਖਿਆ, “ਯਾਹਵੇਹ ਏਲੀਯਾਹ ਦਾ ਪਰਮੇਸ਼ਵਰ ਕਿੱਥੇ ਹੈ?” ਜਦੋਂ ਉਸਨੇ ਪਾਣੀ ਨੂੰ ਮਾਰਿਆ, ਤਾਂ ਇਹ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.