2 ਰਾਜਿਆਂ 2

ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਬੈਤਏਲ ਨੂੰ ਚਲੇ ਗਏ।

2 Kings 2:2 (UKJV) And Elijah said unto Elisha, Tarry here, I pray you; for the LORD has sent me to Bethel. And Elisha said unto him, As the LORD lives, and as your soul lives, I will not leave you. So they went down to Bethel.

1ਜਦੋਂ ਯਾਹਵੇਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ।

2ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਬੈਤਏਲ ਨੂੰ ਚਲੇ ਗਏ।

3ਬੈਤਏਲ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਆਇਆ ਅਤੇ ਪੁੱਛਿਆ, “ਕੀ ਤੈਨੂੰ ਪਤਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਵੇਗਾ?” ਅਲੀਸ਼ਾ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”

4ਤਦ ਏਲੀਯਾਹ ਨੇ ਉਸਨੂੰ ਆਖਿਆ, “ਅਲੀਸ਼ਾ ਇੱਥੇ ਠਹਿਰ ਜਾ ਕਿਉਂਕਿ ਯਾਹਵੇਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।” ਤਦ ਉਸ ਨੇ ਉੱਤਰ ਦਿੱਤਾ, “ਜਿਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਯਰੀਹੋ ਨੂੰ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.