2 ਰਾਜਿਆਂ 2

ਤਦ ਏਲੀਯਾਹ ਨੇ ਉਸਨੂੰ ਆਖਿਆ, “ਅਲੀਸ਼ਾ ਇੱਥੇ ਠਹਿਰ ਜਾ ਕਿਉਂਕਿ ਯਾਹਵੇਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।” ਤਦ ਉਸ ਨੇ ਉੱਤਰ ਦਿੱਤਾ, “ਜਿਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਯਰੀਹੋ ਨੂੰ ਗਏ।

2 Kings 2:4 (UKJV) And Elijah said unto him, Elisha, tarry here, I pray you; for the LORD has sent me to Jericho. And he said, As the LORD lives, and as your soul lives, I will not leave you. So they came to Jericho.

2ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਬੈਤਏਲ ਨੂੰ ਚਲੇ ਗਏ।

3ਬੈਤਏਲ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਆਇਆ ਅਤੇ ਪੁੱਛਿਆ, “ਕੀ ਤੈਨੂੰ ਪਤਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਵੇਗਾ?” ਅਲੀਸ਼ਾ ਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”

4ਤਦ ਏਲੀਯਾਹ ਨੇ ਉਸਨੂੰ ਆਖਿਆ, “ਅਲੀਸ਼ਾ ਇੱਥੇ ਠਹਿਰ ਜਾ ਕਿਉਂਕਿ ਯਾਹਵੇਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।” ਤਦ ਉਸ ਨੇ ਉੱਤਰ ਦਿੱਤਾ, “ਜਿਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਯਰੀਹੋ ਨੂੰ ਗਏ।

5ਯਰੀਹੋ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਗਿਆ ਅਤੇ ਉਸਨੂੰ ਪੁੱਛਿਆ, “ਕੀ ਤੂੰ ਜਾਣਦਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਿਆ ਜਾਵੇਗਾ?” ਉਸਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”

6ਤਦ ਏਲੀਯਾਹ ਨੇ ਉਸਨੂੰ ਕਿਹਾ, “ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਯਰਦਨ ਵਿੱਚ ਭੇਜਿਆ ਹੈ।” ਅਤੇ ਉਸ ਨੇ ਉੱਤਰ ਦਿੱਤਾ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਦੋਵੇਂ ਤੁਰ ਪਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.