2 ਰਾਜਿਆਂ 2

ਤਦ ਏਲੀਯਾਹ ਨੇ ਉਸਨੂੰ ਕਿਹਾ, “ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਯਰਦਨ ਵਿੱਚ ਭੇਜਿਆ ਹੈ।” ਅਤੇ ਉਸ ਨੇ ਉੱਤਰ ਦਿੱਤਾ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਦੋਵੇਂ ਤੁਰ ਪਏ।

2 Kings 2:6 (UKJV) And Elijah said unto him, Tarry, I pray you, here; for the LORD has sent me to Jordan. And he said, As the LORD lives, and as your soul lives, I will not leave you. And they two went on.

4ਤਦ ਏਲੀਯਾਹ ਨੇ ਉਸਨੂੰ ਆਖਿਆ, “ਅਲੀਸ਼ਾ ਇੱਥੇ ਠਹਿਰ ਜਾ ਕਿਉਂਕਿ ਯਾਹਵੇਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ।” ਤਦ ਉਸ ਨੇ ਉੱਤਰ ਦਿੱਤਾ, “ਜਿਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਯਰੀਹੋ ਨੂੰ ਗਏ।

5ਯਰੀਹੋ ਵਿੱਚ ਨਬੀਆਂ ਦਾ ਸਮੂਹ ਅਲੀਸ਼ਾ ਕੋਲ ਗਿਆ ਅਤੇ ਉਸਨੂੰ ਪੁੱਛਿਆ, “ਕੀ ਤੂੰ ਜਾਣਦਾ ਹੈ ਕਿ ਅੱਜ ਯਾਹਵੇਹ ਤੇਰੇ ਮਾਲਕ ਨੂੰ ਤੇਰੇ ਕੋਲੋਂ ਚੁੱਕ ਲਿਆ ਜਾਵੇਗਾ?” ਉਸਨੇ ਜਵਾਬ ਦਿੱਤਾ, “ਹਾਂ, ਮੈਂ ਜਾਣਦਾ ਹਾਂ, ਇਸ ਲਈ ਤੁਸੀਂ ਚੁੱਪ ਰਹੋ।”

6ਤਦ ਏਲੀਯਾਹ ਨੇ ਉਸਨੂੰ ਕਿਹਾ, “ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਯਰਦਨ ਵਿੱਚ ਭੇਜਿਆ ਹੈ।” ਅਤੇ ਉਸ ਨੇ ਉੱਤਰ ਦਿੱਤਾ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਦੋਵੇਂ ਤੁਰ ਪਏ।

7ਨਬੀਆਂ ਦੇ ਸਮੂਹ ਵਿੱਚੋਂ ਪੰਜਾਹ ਆਦਮੀ ਆਏ ਅਤੇ ਉਹਨਾਂ ਦੇ ਸਾਹਮਣੇ ਦੂਰ ਜਾ ਖੜ੍ਹੇ ਹੋ ਗਏ ਜਿੱਥੇ ਏਲੀਯਾਹ ਅਤੇ ਅਲੀਸ਼ਾ ਯਰਦਨ ਨਦੀ ਦੇ ਕੰਢੇ ਉੱਤੇ ਖੜ੍ਹੇ ਸਨ।

8ਏਲੀਯਾਹ ਨੇ ਆਪਣੀ ਚਾਦਰ ਲਈ, ਉਸ ਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ। ਪਾਣੀ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਉਹ ਦੋਵੇਂ ਸੁੱਕੀ ਜ਼ਮੀਨ ਦੇ ਉੱਤੋਂ ਦੀ ਪਾਰ ਲੰਘ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.