2 ਰਾਜਿਆਂ 2

ਏਲੀਯਾਹ ਨੇ ਆਪਣੀ ਚਾਦਰ ਲਈ, ਉਸ ਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ। ਪਾਣੀ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਉਹ ਦੋਵੇਂ ਸੁੱਕੀ ਜ਼ਮੀਨ ਦੇ ਉੱਤੋਂ ਦੀ ਪਾਰ ਲੰਘ ਗਏ।

2 Kings 2:8 (UKJV) And Elijah took his mantle, and wrapped it together, and stroke the waters, and they were divided here and thither, so that they two went over on dry ground.

6ਤਦ ਏਲੀਯਾਹ ਨੇ ਉਸਨੂੰ ਕਿਹਾ, “ਇੱਥੇ ਠਹਿਰ ਜਾ ਕਿਉਂ ਜੋ ਯਾਹਵੇਹ ਨੇ ਮੈਨੂੰ ਯਰਦਨ ਵਿੱਚ ਭੇਜਿਆ ਹੈ।” ਅਤੇ ਉਸ ਨੇ ਉੱਤਰ ਦਿੱਤਾ, “ਜੀਉਂਦੇ ਯਾਹਵੇਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਨੂੰ ਨਹੀਂ ਛੱਡਾਂਗਾ।” ਇਸ ਲਈ ਉਹ ਦੋਵੇਂ ਤੁਰ ਪਏ।

7ਨਬੀਆਂ ਦੇ ਸਮੂਹ ਵਿੱਚੋਂ ਪੰਜਾਹ ਆਦਮੀ ਆਏ ਅਤੇ ਉਹਨਾਂ ਦੇ ਸਾਹਮਣੇ ਦੂਰ ਜਾ ਖੜ੍ਹੇ ਹੋ ਗਏ ਜਿੱਥੇ ਏਲੀਯਾਹ ਅਤੇ ਅਲੀਸ਼ਾ ਯਰਦਨ ਨਦੀ ਦੇ ਕੰਢੇ ਉੱਤੇ ਖੜ੍ਹੇ ਸਨ।

8ਏਲੀਯਾਹ ਨੇ ਆਪਣੀ ਚਾਦਰ ਲਈ, ਉਸ ਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ। ਪਾਣੀ ਸੱਜੇ ਅਤੇ ਖੱਬੇ ਪਾਸੇ ਦੋ ਹਿੱਸਿਆ ਵਿੱਚ ਵੰਡਿਆ ਗਿਆ ਅਤੇ ਉਹ ਦੋਵੇਂ ਸੁੱਕੀ ਜ਼ਮੀਨ ਦੇ ਉੱਤੋਂ ਦੀ ਪਾਰ ਲੰਘ ਗਏ।

9ਜਦੋਂ ਉਹ ਪਾਰ ਹੋ ਗਏ ਤਾਂ ਏਲੀਯਾਹ ਨੇ ਅਲੀਸ਼ਾ ਨੂੰ ਕਿਹਾ, “ਮੈਨੂੰ ਦੱਸ, ਮੈਂ ਤੇਰੇ ਲਈ ਕੀ ਕਰ ਸਕਦਾ ਹਾਂ ਇਸ ਤੋਂ ਪਹਿਲਾਂ ਕਿ ਮੈਨੂੰ ਤੇਰੇ ਕੋਲੋਂ ਖੋਹ ਲਿਆ ਜਾਵੇ?” ਅਲੀਸ਼ਾ ਨੇ ਜਵਾਬ ਦਿੱਤਾ, “ਮੈਨੂੰ ਤੁਹਾਡੀ ਆਤਮਾ ਦਾ ਦੋਹਰਾ ਹਿੱਸਾ ਪ੍ਰਾਪਤ ਹੋ ਜਾਵੇ।”

10ਏਲੀਯਾਹ ਨੇ ਕਿਹਾ, “ਤੂੰ ਇੱਕ ਔਖੀ ਚੀਜ਼ ਮੰਗੀ ਹੈ, ਫਿਰ ਵੀ ਜੇ ਤੂੰ ਮੈਨੂੰ ਜਾਂਦੇ ਹੋਏ ਵੇਖੇਂ ਜਦੋਂ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਨਾਲ ਉਵੇਂ ਹੀ ਹੋਵੇਗਾ, ਪਰ ਤੂੰ ਜੇ ਨਹੀਂ ਵੇਖਿਆ ਤਾਂ ਇਹ ਨਹੀਂ ਹੋਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.