2 ਰਾਜਿਆਂ 20

ਯਸ਼ਾਯਾਹ ਨੇ ਜਵਾਬ ਦਿੱਤਾ, “ਇਹ ਤੇਰੇ ਲਈ ਯਾਹਵੇਹ ਦਾ ਚਿੰਨ੍ਹ ਹੈ ਕਿ ਯਾਹਵੇਹ ਉਹੀ ਕਰੇਗਾ ਜੋ ਉਸਨੇ ਵਾਅਦਾ ਕੀਤਾ ਹੈ, ਕੀ ਪਰਛਾਵਾਂ ਦਸ ਕਦਮ ਅੱਗੇ ਜਾਵੇ, ਜਾਂ ਦਸ ਕਦਮ ਪਿੱਛੇ ਮੁੜੇ?”

2 Kings 20:9 (UKJV) And Isaiah said, This sign shall you have of the LORD, that the LORD will do the thing that he has spoken: shall the shadow go forward ten degrees, or go back ten degrees?

7ਤਦ ਯਸ਼ਾਯਾਹ ਨੇ ਕਿਹਾ, “ਤੁਸੀਂ ਹੰਜੀਰਾਂ ਦੀ ਇੱਕ ਲੁਪਰੀ ਲਓ।” ਸੋ ਉਨ੍ਹਾਂ ਨੇ ਉਹ ਲੈ ਕੇ ਫੋੜੇ ਉੱਤੇ ਲੇਪ ਲਗਾਇਆ ਅਤੇ ਉਹ ਠੀਕ ਹੋ ਗਿਆ।

8ਹਿਜ਼ਕੀਯਾਹ ਨੇ ਯਸ਼ਾਯਾਹ ਨੂੰ ਪੁੱਛਿਆ ਸੀ, “ਇਸ ਗੱਲ ਦਾ ਕੀ ਚਿੰਨ੍ਹ ਹੋਵੇਗਾ ਕਿ ਯਾਹਵੇਹ ਮੈਨੂੰ ਠੀਕ ਕਰੇਗਾ ਅਤੇ ਮੈਂ ਹੁਣ ਤੋਂ ਤੀਜੇ ਦਿਨ ਯਾਹਵੇਹ ਦੇ ਭਵਨ ਵਿੱਚ ਜਾਵਾਂਗਾ?”

9ਯਸ਼ਾਯਾਹ ਨੇ ਜਵਾਬ ਦਿੱਤਾ, “ਇਹ ਤੇਰੇ ਲਈ ਯਾਹਵੇਹ ਦਾ ਚਿੰਨ੍ਹ ਹੈ ਕਿ ਯਾਹਵੇਹ ਉਹੀ ਕਰੇਗਾ ਜੋ ਉਸਨੇ ਵਾਅਦਾ ਕੀਤਾ ਹੈ, ਕੀ ਪਰਛਾਵਾਂ ਦਸ ਕਦਮ ਅੱਗੇ ਜਾਵੇ, ਜਾਂ ਦਸ ਕਦਮ ਪਿੱਛੇ ਮੁੜੇ?”

10ਹਿਜ਼ਕੀਯਾਹ ਨੇ ਕਿਹਾ, “ਪਰਛਾਵੇਂ ਦਾ ਦਸ ਕਦਮ ਅੱਗੇ ਜਾਣਾ ਇੱਕ ਸਧਾਰਨ ਗੱਲ ਹੈ। ਇਸ ਦੀ ਬਜਾਏ ਇਹ ਦਸ ਕਦਮ ਪਿੱਛੇ ਨੂੰ ਮੁੜੇ।”

11ਤਦ ਯਸ਼ਾਯਾਹ ਨਬੀ ਨੇ ਯਾਹਵੇਹ ਨੂੰ ਪੁਕਾਰਿਆ ਅਤੇ ਯਾਹਵੇਹ ਨੇ ਪਰਛਾਵੇਂ ਨੂੰ ਆਹਾਜ਼ ਦੀ ਧੁੱਪ ਘੜੀ ਵਿੱਚ ਦਸ ਕਦਮ ਅਰਥਾਤ ਜਿੰਨਾਂ ਉਹ ਢੱਲ਼ ਚੁੱਕਿਆ ਸੀ, ਉਹਨਾਂ ਪਿੱਛੇ ਮੋੜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.