9ਭਾਵੇਂ ਉੱਚੇ ਸਥਾਨਾਂ ਦੇ ਜਾਜਕਾਂ ਨੇ ਯੇਰੂਸ਼ਲੇਮ ਵਿੱਚ ਯਾਹਵੇਹ ਦੀ ਜਗਵੇਦੀ ਦੀ ਸੇਵਾ ਨਹੀਂ ਕੀਤੀ, ਪਰ ਉਹਨਾਂ ਨੇ ਆਪਣੇ ਸੰਗੀ ਜਾਜਕਾਂ ਨਾਲ ਪਤੀਰੀ ਰੋਟੀ ਖਾਧੀ।
10ਅਤੇ ਉਸ ਨੇ ਤੋਫੇਥ ਨੂੰ ਜੋ ਬੇਨ-ਹਿੰਨੋਮ ਦੀ ਵਾਦੀ ਵਿੱਚ ਹੈ ਭਰਿਸ਼ਟ ਕੀਤਾ ਤਾਂ ਜੋ ਕੋਈ ਮਨੁੱਖ ਆਪਣੇ ਪੁੱਤਰ ਜਾਂ ਆਪਣੀ ਧੀ ਨੂੰ ਮੋਲੋਕ ਦੇ ਲਈ ਅੱਗ ਵਿੱਚੋਂ ਦੀ ਨਾ ਲੰਘਾਵੇ।
11ਉਸ ਨੇ ਯਾਹਵੇਹ ਦੇ ਭਵਨ ਦੇ ਪ੍ਰਵੇਸ਼ ਦੁਆਰ ਤੋਂ ਉਹਨਾਂ ਘੋੜਿਆਂ ਨੂੰ ਹਟਾ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਸੂਰਜ ਨੂੰ ਸਮਰਪਿਤ ਕੀਤੇ ਸਨ। ਉਹ ਨਾਥਾਨ-ਮੇਲੇਕ ਨਾਮ ਦੇ ਇੱਕ ਅਧਿਕਾਰੀ ਦੇ ਕਮਰੇ ਦੇ ਕੋਲ ਕਚਹਿਰੀ ਵਿੱਚ ਸਨ। ਫਿਰ ਯੋਸ਼ੀਯਾਹ ਨੇ ਸੂਰਜ ਨੂੰ ਸਮਰਪਿਤ ਰਥਾਂ ਨੂੰ ਸਾੜ ਦਿੱਤਾ।
12ਉਸਨੇ ਉਹਨਾਂ ਜਗਵੇਦੀਆਂ ਨੂੰ ਢਾਹ ਦਿੱਤਾ ਜੋ ਯਹੂਦਾਹ ਦੇ ਰਾਜਿਆਂ ਨੇ ਆਹਾਜ਼ ਦੇ ਚੁਬਾਰੇ ਦੇ ਕੋਲ ਛੱਤ ਉੱਤੇ ਬਣਾਈਆਂ ਸਨ ਅਤੇ ਉਹ ਜਗਵੇਦੀਆਂ ਜਿਹੜੀਆਂ ਮਨੱਸ਼ੇਹ ਨੇ ਯਾਹਵੇਹ ਦੇ ਭਵਨ ਦੇ ਦੋਹਾਂ ਵਿਹੜਿਆਂ ਵਿੱਚ ਬਣਾਈਆਂ ਸਨ। ਉਸ ਨੇ ਉਹਨਾਂ ਨੂੰ ਉੱਥੋਂ ਹਟਾ ਦਿੱਤਾ, ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਮਲਬਾ ਕਿਦਰੋਨ ਘਾਟੀ ਵਿੱਚ ਸੁੱਟ ਦਿੱਤਾ।
13ਪਹਿਲਾਂ ਸ਼ਲੋਮੋਨ ਪਾਤਸ਼ਾਹ ਨੇ ਯੇਰੂਸ਼ਲੇਮ ਦੇ ਪਹਾੜੀ ਦੇ ਦੱਖਣ ਵਾਲੇ ਪਾਸੇ ਵੀ ਉੱਚੀਆਂ ਥਾਵਾਂ ਬਣਾਈਆਂ ਸਨ। ਇਹ ਇਸਰਾਏਲ ਦੇ ਰਾਜੇ ਸ਼ਲੋਮੋਨ ਦੁਆਰਾ ਸੀਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ, ਤਾਂ ਜੋ ਉਹ ਉਹਨਾਂ ਘਿਣਾਉਂਣੇ ਦੇਵਤਿਆਂ ਦੀ ਅਰਾਧਨਾ ਤੇ ਸਨਮਾਨ ਕਰ ਸਕਣ। ਪਰ ਯੋਸ਼ੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਅਰਾਧਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ।